ਮੱਧਮ ਪੈ ਰਹੀ ਹੈ ਮੈਟਰੋ ਬੱਸਾਂ ਦੇ ਚੱਲਣ ਦੀ ਸੰਭਾਵਨਾ
ਅਜੀਤ ਡੈਸਕ
19-06-2025
ਉਕਤ ਕੰਪਨੀ ਕਰੀਬ ਦੋ ਸਾਲ ਪਹਿਲਾਂ ਜੁਲਾਈ 2023 ਵਿਚ ਭੱਜ ਗਈ ਅਤੇ ਮੈਟਰੋ ਬੱਸਾਂ ਦੀਆਂ ਬਰੇਕਾਂ ਲੱਗ ਗਈਆਂ | ਉਸ ਵੇਲੇ ਤੋਂ ਇਸ ਸੇਵਾ ਨੂੰ ਮੁੜ ਸ਼ੁਰੂ ਕਰਨ ਲਈ ਯਤਨ ਚਲ ਰਹੇ ਹਨ ਅਤੇ 2024 ਵਿਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਵਲੋਂ 8 ਮੈਟਰੋ ਬੱਸ ਦੇ ਇਕ ਹੀ ਰੂਟ 'ਤੇ 8 ਬੱਸਾਂ ਚਲਾਈਆਂ ਗਈਆਂ ਅਤੇ ਬਾਕੀ ਬੱਸਾਂ ਚਲਾਉਣ ਲਈ ਯਤਨ ਜਾਰੀ ਰੱਖੇ, ਜਿਸ ਦੇ ਤਹਿਤ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਕਿਸੇ ਨਵੇ ਕੰਪਨੀ ਨੂੰ ਇਸ ਦਾ ਨਵੇਂ ਸਿਰੇ ਤੋਂ ਠੇਕਾ ਦੇਣ ਅਤੇ ਇਸ ਦੇ ਪਹਿਲੇ ਕਿਰਾਏ 'ਚ ਵਾਧਾ ਕਰਨ ਦੀ ਤਜਵੀਜ ਨਗਰ ਨਿਗਮ ਕਮਿਸ਼ਨਰ ਵਲੋਂ ਸਰਕਾਰ ਨੂੰ ਭੇਜੀ ਗਈ ਸੀ, ਪਰ ਉਸ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ | ਸੂਤਰ ਦੱਸਦੇ ਹਨ ਕਿ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਨਿਗਮ ਅਧਿਕਾਰੀਆਂ ਦੀ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਨੁਮਾਇੰਦਿਆਂ ਨਾਲ ਬੈਠਕਾਂ ਵੀ ਹੋ ਚੁੱਕੀਆਂ ਹਨ ਪਰ ਅਜੇ ਤੱਕ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਰਾਹ ਪੱਧਰਾ ਨਹੀਂ ਹੋ ਰਿਹਾ, ਜਿਸ ਤੋਂ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਮੈਟਰੋ ਬੱਸ ਸੇਵਾ ਵੀ ਪਿਛਲੀ ਸਰਕਾਰ ਦੇ ਸਮੇਂ ਬੰਦ ਹੋਈ ਸਿਟੀ ਬੱਸ ਸੇਵਾ ਦੀ ਬੰਦ ਹੋ ਕੇ ਨਾ ਰਹਿ ਜਾਵੇ | ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਇਕ ਰੂਟ 'ਤੇ ਮੁਫ਼ਤ ਮੈਟਰੋ ਬੱਸ ਸੇਵਾ ਚਲਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਬਾਕੀ ਜੋ ਰੂਟ ਰਹਿੰਦੇ ਹਨ, ਉਨ੍ਹਾਂ 'ਤੇ ਵੀ ਮੈਟਰੋ ਸੇਵਾ ਸ਼ੁਰੂ ਕਰਨ ਲਈ ਸਰਕਾਰ ਨੂੰ ਲਿਖਿਆ ਗਿਆ ਅਤੇ ਕਿਰਾਏ 'ਚ ਵਾਧੇ ਦੀ ਤਜਵੀਜ ਭੇਜੀ ਗਈ ਹੈ, ਪਰ ਉਸ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ |