29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਬਲਿਦਾਨ ਦਿਵਸ ਮਨਾਇਆ

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਰਾਣੀ ਝਾਂਸੀ ਸੁਸਾਇਟੀ ਨੇ ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਬਲਿਦਾਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ | ਇਸ ਪ੍ਰੋਗਰਾਮ 'ਚ ਸਾਬਕਾ ਸਿਹਤ ਮੰਤਰੀ ਤੇ ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ | ਇਸ ਮੌਕੇ ਪੋ੍ਰ. ਚਾਵਲਾ ਨੇ ਕਿਹਾ ਕਿ ਰਾਣੀ ਲਕਸ਼ਮੀਬਾਈ ਨੇ ਬਿ੍ਟਿਸ਼ ਸਲਤਨਤ ਨੂੰ ਹਰਾਉਣ ਲਈ ਹਥਿਆਰ ਚੁੱਕੇ ਸਨ | ਇਕ ਅÏਰਤ ਹੋਣ ਦੇ ਨਾਤੇ, ਉਸਨੇ ਸਮਾਜ ਨੂੰ ਅਜਿਹੀ ਪ੍ਰੇਰਨਾ ਦਿੱਤੀ ਜੋ ਯੁੱਗਾਂ ਤੱਕ ਅÏਰਤਾਂ 'ਚ ਆਤਮਵਿਸ਼ਵਾਸ ਪੈਦਾ ਕਰਦੀ ਰਹੇਗੀ | ਰਾਣੀ ਲਕਸ਼ਮੀਬਾਈ ਨੇ ਆਪਣੇ ਖ਼ੂਨ ਨਾਲ ਭਾਰਤ ਨੂੰ ਮਾਣ ਦਿਵਾਇਆ | ਸਹੀ ਅਰਥਾਂ 'ਚ ਉਹ ਇਕ ਆਦਰਸ਼ ਯੋਧਾ ਸੀ | ਉਹ ਉਹ ਸੀ ਜਿਸਨੇ ਆਜ਼ਾਦੀ ਦੀ ਕ੍ਰਾਂਤੀ ਦੇ ਬੀਜ ਬੀਜੇ | ਰਾਣੀ ਝਾਂਸੀ ਦੀ ਕੁਰਬਾਨੀ ਮਿਸਾਲੀ ਹੈ | ਰਾਣੀ ਝਾਂਸੀ ਨੇ ਆਪਣੀ ਬਹਾਦਰੀ ਨਾਲ ਬਿ੍ਟਿਸ਼ ਸ਼ਾਸਨ ਨੂੰ ਹਰਾਇਆ | ਉਸਨੇ ਸਵਰਾਜ ਲਈ ਲੜੀ | ਉਨ੍ਹਾਂ ਕਿਹਾ ਕਿ ਅੱਜ ਦੀਆਂ ਔਰਤਾਂ ਨੂੰ ਵੀ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਚਾਹੀਦਾ ਹੈ | ਇਸ ਮੌਕੇ ਪਵਨ ਕੁੰਦਰਾ, ਮਾਲਾ ਚਾਵਲਾ, ਨੀਲਮ ਸ਼ਰਮਾ, ਸਵਰੂਪ ਕੁਮਾਰ, ਪੀ.ਕੇ. ਗੋਇਲ, ਵਿਪਨ ਕੁਮਾਰ, ਪਰਵੀਨ ਕੁੰਦਰਾ, ਅੰਜੂ, ਮੀਨੂੰ ਤੇ ਅਸ਼ੋਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ ਅਕਾਲੀ ਦਲ ਦਾ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ- ਮਜੀਠੀਆ ਅਗਲੀ ਖ਼ਬਰ ਮੱਧਮ ਪੈ ਰਹੀ ਹੈ ਮੈਟਰੋ ਬੱਸਾਂ ਦੇ ਚੱਲਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।