ਅੰਮਿ੍ਤਸਰ, 18 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਜੀ. ਐੱਸ. ਟੀ. ਦਿਵਸ ਦੇ ਜ਼ਸਨ ਦੇ ਹਿੱਸੇ ਵਜੋਂ ਦੇਸ਼ ਭਰ ਦੇ ਸੀ. ਜੀ. ਐੱਸ. ਟੀ. ਦਫ਼ਤਰਾਂ 'ਚ 30 ਜੂਨ ਤੱਕ ਜੀ. ਐੱਸ. ਟੀ. ਪਖਵਾੜਾ ਮਨਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਅੰਮਿ੍ਤਸਰ ਸਥਿਤ ਸੈਂਟਰਲ ਜੀ. ਐੱਸ. ਟੀ. ਵਿਭਾਗ ਵਲੋਂ ਵੀ ਜੀ. ਐੱਸ. ਟੀ. ਪਖਵਾੜੇ ਤਹਿਤ ਹੈਲਪਡੈਸਕ ਸਥਾਪਿਤ ਕੀਤਾ ਗਿਆ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਅਨਿਲ ਖੰਨਾ ਡਿਪਟੀ ਕਮਿਸ਼ਨਰ ਸੈਂਟਰਲ ਜੀ. ਐੱਸ. ਟੀ. ਵਿਭਾਗ ਅੰਮਿ੍ਤਸਰ ਨੇ ਦੱਸਿਆ ਕਿ ਜੀ. ਐੱਸ. ਟੀ. ਨਾਲ ਸੰਬੰਧਿਤ ਸਵਾਲਾਂ ਦੇ ਹੱਲ ਲਈ ਅਤੇ ਜੀ. ਐੱਸ. ਟੀ. ਕਰਦਾਤਾਵਾਂ ਨੂੰ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਦੇਸ਼ ਭਰ ਦੇ ਸਾਰੇ ਸੀ. ਜੀ. ਐੱਸ. ਟੀ. ਕਮਿਸ਼ਨਰੇਟਸ 'ਚ ਇਕ ਹੈਲਪਡੈਸਕ ਸਥਾਪਿਤ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅੰਮਿ੍ਤਸਰ 'ਚ ਵੀ ਸੈਂਟਰਲ ਜੀ. ਐੱਸ. ਟੀ. ਵਿਭਾਗ ਦੇ ਦਫ਼ਤਰ ਵਿਖੇ ਇਕ ਹੈਲਪਡੈਸਕ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੋਕ ਆਪਣੀਆਂ ਜੀ. ਐੱਸ. ਟੀ. ਨਾਲ ਸੰਬੰਧਤ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੈਲਪਡੈਸਕ ਦਾ ਵੱਧ ਤੋਂ ਵੱਧ ਫਾਇਦਾ ਲੈਣ |