ਜਾਨ ਦਾ ਖੌਅ ਬਣੇ ਸੜਕਾਂ ਵਿਚਾਲੇ ਉੱਚੇ-ਨੀਵੇਂ ਸੀਵਰੇਜ ਦੇ ਢੱਕਣ
ਅਜੀਤ ਡੈਸਕ
19-06-2025
ਇਥੇ ਹੀ ਬੱਸ ਨਹੀਂ ਜੇਕਰ ਕਈ ਸਾਲਾਂ ਬਾਅਦ ਸੰਬੰਧਿਤ ਵਿਭਾਗ ਦੇ ਚਿਤ ਚੇਤੇ 'ਚ ਇਨ੍ਹਾਂ ਸੀਵਰੇਜ ਦੇ ਢੱਕਣਾਂ ਨੂੰ ਦਰੁੁਸਤ ਕਰਨ ਬਾਰੇ ਕੋਈ ਖਿਆਲ ਆ ਜਾਵੇ, ਤਾਂ ਇਨ੍ਹਾਂ ਨੀਵੇਂ ਢੱਕਣਾ ਨੂੰ ਸੜਕ ਦੇ ਬਰਾਬਰ ਕਰਨ ਦੀ ਬਜਾਏ ਸੜਕ ਤੋਂ ਕਈ ਕਈ ਇੰਚ ਉੱਚੇ ਕਰ ਦਿੱਤਾ ਜਾਂਦਾ ਹੈ ਜੋ ਹੋਰ ਵੀ ਖਤਰਨਾਕ ਸਾਬਤ ਹੁੰਦੇ ਹਨ | ਇਨ੍ਹਾਂ ਉੱਚੇ-ਨੀਵੇਂ ਅਤੇ ਵਿੰਗੇ-ਟੇਡੇ ਸੀਵਰੇਜ ਦੇ ਢੱਕਣਾ ਕਾਰਨ ਨੂੰ ਸੜਕ ਅਨੁਸਾਰ ਬਣਾਉਣ ਲਈ ਕੋਈ ਸੰਜੀਦਗੀ ਨਜ਼ਰ ਨਹੀਂ ਆਉਂਦੀ ਹੈ | ਕਈ ਥਾਵਾਂ ਤੇ ਸੀਵਰੇਜ ਦੇ ਟੁੱਟੇ ਹੋਏ ਢੱਕਣਾਂ ਨੂੰ ਠੀਕ ਕਰਨ ਦੀ ਬਜਾਏ ਮਲਬੇ ਨਾਲ ਭਰ ਕੇ ਬੁੱਤਾ ਸਾਰਿਆਂ ਜਾ ਰਿਹਾ ਹੈ | ਇਸ ਸੰਬੰਧੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਦੌਰੇ ਦੌਰਾਨ ਇਲਾਕਾ ਵਾਸੀਆਂ ਅਤੇ ਚਿੰਤਕਾਂ ਨੇ ਕਿਹਾ ਕਿ ਚਾਹੇ ਪ੍ਰਸ਼ਾਸਨ ਲਈ ਸੀਵਰੇਜ ਦੇ ਢੱਕਣਾਂ ਦਾ ਮੁੱਦਾ ਛੋਟਾ ਹੈ ਪਰ ਇਸ ਦੇ ਨਤੀਜੇ ਬੇਹੱਦ ਗੰਭੀਰ ਹਨ | ਉਨ੍ਹਾਂ ਮੰਗ ਕੀਤੀ ਕਿ ਰਾਹਗੀਰਾਂ ਲਈ ਘਾਤਕ ਸਾਬਤ ਹੋ ਰਹੇ ਇਨ੍ਹਾਂ ਸੀਵਰੇਜ ਦੇ ਢੱਕਣਾਂ ਨੂੰ ਦੁਰਸਤ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਣ ਦੇ ਨਾਲ-ਨਾਲ ਵਾਹਨਾਂ ਦੀ ਟੁੱਟ ਭੱਜ ਵੀ ਬਚਾਈ ਜਾ ਸਕੇ |