ਛੇਹਰਟਾ, 18 ਜੂਨ (ਪੱਤਰ ਪ੍ਰੇਰਕ)-ਪੰਜਾਬ ਰਾਜ ਬਿਜਲੀ ਬੋਰਡ ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਕਲ ਅੰਮਿ੍ਤਸਰ ਦੀ ਮੀਟਿੰਗ ਪੱਛਮ ਮੰਡਲ ਦੇ ਦਫ਼ਤਰ ਅੱਗੇ ਪ੍ਰਮੋਦ ਕੁਮਾਰ ਸਿੱਕਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਹਾਜ਼ ਹਾਦਸੇ ਵਿਚ ਮਰਨ ਵਾਲੇ ਮੈਂਬਰਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਨੂੰ ਪੈਨਸ਼ਨਰ ਆਗੂ ਰਮੇਸ਼ ਕੁਮਾਰ ਭਸੀਨ, ਗੁਰਨਾਮ ਸਿੰਘ ਮੀਰਾਕੋਟ, ਅਸ਼ੋਕ ਪੁਰੀ, ਹਰਨਾਮ ਦਾਸ, ਪ੍ਰਮੋਦ ਕੁਮਾਰ, ਹਰਭਜਨ ਸਿੰਘ ਝੰਜੋਟੀ, ਜੇ. ਪੀ. ਔਲਖ ਪੰਜਾਬ ਕਮੇਟੀ ਸਰਪ੍ਰਸਤ ਪ੍ਰਧਾਨ ਸੰਬੋਧਨ ਕਰਦਿਆਂ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ 75 ਸਾਲ ਦੇ ਥੱਲੇ ਪੈਨਸ਼ਨਰਾਂ ਨੂੰ ਏਰੀਅਰ 42 ਮਹੀਨਿਆਂ ਵਿਚ ਦੇਣ ਦਾ ਪੱਤਰ ਜਾਰੀ ਕੀਤਾ ਹੈ ਜਿਸ ਨਾਲ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ ਤੇ 55% ਡੀ.ਏ. ਦੇਣ ਦਾ ਐਲਾਨ ਕੀਤਾ ਜਾਵੇ, ਮੈਡੀਕਲ ਭੱਤਾ 2000 ਕੀਤਾ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ | ਇਸ ਮੌਕੇ ਸੋਹਣ ਸਿੰਘ, ਮੁਖਤਿਆਰ ਸਿੰਘ, ਜੇਠੀ ਰਾਮ, ਗੁਰਮੀਤ ਸਿੰਘ ਝੰਜੋਟੀ, ਸੁਰਿੰਦਰ ਸਿੰਘ,ਦਾਨ ਸਿੰਘ ਝੰਜੋਟੀ, ਰਤਨ ਸਿੰਘ ਘਈ, ਭਜਨ ਸਿੰਘ, ਸੂਰਜ ਪ੍ਰਕਾਸ਼ ਤੇ ਹੋਰ ਪੈਨਸ਼ਨਰ ਹਾਜ਼ਰ ਸਨ |