ਵੇਰਕਾ, 18 ਜੂਨ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੇ ਵਾਰਡ-18 ਵੇਰਕਾ ਵਿਖੇ ਬਿਜਲੀ ਸਮੱਸਿਆ ਨਾਲ ਜੂਝ ਰਹੇ ਵਾਰਡ ਵਾਸੀਆਂ ਦੀ ਸਹੂਲਤ ਸੰਬੰਧੀ ਆਬਾਦੀ ਸੰਤ ਨਗਰ ਅਤੇ ਗੁਰੂ ਨਗਰ ਵਿਚ ਨਵੇਂ ਲੱਗਣ ਵਾਲੇ ਬਿਜਲੀ ਦੇ ਟਰਾਂਸਫਾਰਮ ਸੰਬੰਧੀ ਜ਼ਮੀਨ ਨਾ ਮਿਲਣ ਕਾਰਣ ਆ ਰਹੀ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਟ੍ਰਾਂਸਫਾਰਮਰ ਲਈ ਜਗ੍ਹਾ ਮੁਹੱਈਆ ਕਰਵਾ ਦਿੱਤੀ ਗਈ ਹੈ ਤੇ ਇੱਥੇ ਨਵਾਂ ਬਿਜਲੀ ਦਾ ਟ੍ਰਾਂਸਫਾਰਮਰ ਲੱਗਣ ਨਾਲ ਇਲਾਕੇ ਦੇ ਲੋਕਾਂ ਦੀ ਮੁਸ਼ਕਿਲ ਦਾ ਜਲਦ ਪੱਕਾ ਹੱਲ ਹੋ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਲਾਕਾ ਕੌਂਸਲਰ ਕੌਸਲਰ ਨਵਦੀਪ ਸਿੰਘ ਹੁੰਦਲ ਨੇ ਕਰਦਿਆਂ ਦੱਸਿਆ ਕਿ ਉਕਤ ਅਬਾਦੀ ਵਿਚ ਕਾਫ਼ੀ ਸਮਾਂ ਪਹਿਲਾਂ ਤੋਂ ਬਿਜਲੀ ਦਾ ਟ੍ਰਾਂਸਫਾਰਮਰ ਪਾਸ ਸੀ, ਜਿਸ ਕਾਰਨ ਘੱਟ ਬਿਜਲੀ ਸਪਲਾਈ ਤੋਂ ਇਲਾਕਾ ਨਿਵਾਸੀ ਬਹੁਤ ਪ੍ਰੇਸ਼ਾਨ ਸਨ | ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਦੇ ਧਿਆਨ ਵਿਚ ਮਸਲਾ ਲਿਆਂਦੇ ਜਾਣ ਤੇ ਟ੍ਰਾਂਸਫਾਰਮਰ ਲਗਾਉਣ ਲਈ ਪਾਵਰਕਾਮ ਵਿਭਾਗ ਨੂੰ ਜਗ੍ਹਾ ਦਿਵਾ ਕੇ ਸਮੱਸਿਆ ਨੂੰ ਹੱਲ ਕਰਣ ਨਾਲ ਟ੍ਰਾਂਸਫਾਰਮਰ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ, ਜਿਸ ਨਾਲ ਲੋਕਾਂ ਦੀ ਬਿਜਲੀ ਸੰਬੰਧੀ ਸਮੱਸਿਆ ਦਾ ਜਲਦ ਹੱਲ ਹੋ ਜਾਵੇਗਾ | ਇਸ ਮੌਕੇ ਕੌਂਸਲਰ ਨਵਦੀਪ ਸਿੰਘ ਹੁੰਦਲ ਨਾਲ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਵੇਰਕਾ, ਅਮਰੀਕ ਸਿੰਘ ਪ੍ਰਧਾਨ, ਗੋਨਾ ਪ੍ਰਾਪਟੀ ਡੀਲਰ, ਬਚਿੱਤਰ ਸਿੰਘ ਲਾਡੀ, ਪ੍ਰਗਟ ਸਿੰਘ ਤੇ ਸਵਿੰਦਰ ਸਿੰਘ ਆਦਿ ਨਗਰ ਵਾਸੀ ਵੀ ਮੌਜੂਦ ਸਨ |