09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਿੱਟੂ ਬਈਆ ਲੁਟੇਰਾ ਗਰੋਹ ਦੇ 2 ਮੈਂਬਰ ਗਿ੍ਫ਼ਤਾਰ

ਅਜੀਤ ਡੈਸਕ 20-06-2025

• ਬਿਹਾਰ ਨਾਲ ਸੰਬੰਧਿਤ ਹਨ ਗਰੋਹ ਦੇ ਸਾਰੇ ਮੈਂਬਰ, ਮੱਧ ਪ੍ਰਦੇਸ਼ ਤੋਂ ਲਿਆਂਦੇ 2 ਪਿਸਤੌਲ ਬਰਾਮਦ
ਅੰਮਿ੍ਤਸਰ, 19 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਬਿੱਟੂ ਬਈਆ ਲੁਟੇਰਾ ਗਰੋਹ ਦਾ ਪੁਲਿਸ ਵਲੋਂ ਪਰਦਾਫਾਸ਼ ਕਰਦਿਆਂ ਗਰੋਹ ਦੇ ਮੁੱਖ ਸਰਗਨੇ ਸਮੇਤ 2 ਮੁਲਜ਼ਮਾਂ ਨੂੰ ਅੰਮਿ੍ਤਸਰ ਸੀ. ਆਈ. ਏ. ਸਟਾਫ਼ ਦੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ | ਇਹ ਗਰੋਹ ਬਿਹਾਰੀ ਪ੍ਰਵਾਸੀਆਂ ਦੇ ਗਰੋਹ ਨਾਲ ਮਸ਼ਹੂਰ ਹੈ, ਜੋ ਅੰਮਿ੍ਤਸਰ 'ਚ ਵਾਰਾਦਾਤਾਂ ਕਰਦਾ ਸੀ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ | ਪੁਲਿਸ ਵਲੋਂ ਇਨ੍ਹਾਂ ਪਾਸੋਂ ਮੱਧ ਪ੍ਰਦੇਸ਼ ਤੋਂ ਵਾਰਦਾਤਾਂ 'ਚ ਵਰਤੋਂ ਲਈ ਲਿਆਂਦੇ ਗਏ 2 ਪਿਸਤੌਲ ਵੀ ਬਰਾਮਦ ਕਰ ਲਏ ਗਏ ਹਨ | ਇਹ ਪ੍ਰਗਟਾਵਾ ਇੱਥੇ ਡੀ. ਸੀ. ਪੀ. (ਡੀ) ਰਵਿੰਦਰਪਾਲ ਸਿੰਘ ਸੰਧੂ ਨੇ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਬਿੱਟੂ ਉਰਫ ਬਈਆ ਵਾਸੀ ਦਿਰਮਾਗਾਓ ਜਾਮੂਈ ਬਿਹਾਰ ਹਾਲ ਕਿਰਾਏਦਾਰ ਕੁਲਵੰਤ ਸਿੰਘ ਗਲੀ ਮਾਲੀਆ ਵਾਲੀ ਨਵੀਂ ਅਬਾਦੀ ਫੈਜ਼ਪੁਰਾ ਤੇ ਸੁਕੇਸ ਕੁਮਾਰ ਉਰਫ ਪੰਡਿਤ ਵਾਸੀ ਗਲੀ ਮੰਦਰ ਵਾਲੀ ਨਵੀਂ ਅਬਾਦੀ ਅੰਮਿ੍ਤਸਰ ਵਜੋਂ ਹੋਈ ਹੈ | ਇਨ੍ਹਾਂ ਪਾਸੋਂ ਪੁਲਿਸ ਨੇ 32 ਬੋਰ ਦੇ 2 ਪਿਸਤੌਲ, 7 ਜ਼ਿੰਦਾ ਰੌਂਦ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਗਰੋਹ ਦੇ ਸਰਗਨਾ ਬਿੱਟੂ ਬਈਆ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਲੁੱਟ ਖੋਹ ਤੇ ਅਸਲਾ ਐਕਟ ਤਹਿਤ 4 ਮਾਮਲੇ ਦਰਜ ਹਨ ਤੇ ਉਹ ਇਸ ਵੇਲੇ ਪੀ. ਓ. ਵੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਸੀ. ਆਈ. ਏ. ਸਟਾਫ਼ -2 ਦੇ ਸਬ ਇੰਸ: ਰਵੀ ਕੁਮਾਰ ਵਲੋਂ ਦੋਵਾਂ ਨੂੰ ਮਜੀਠਾ ਰੋਡ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ | ਇਨ੍ਹਾਂ 'ਚੋਂ ਬਿੱਟੂ ਵਲੋਂ 2 ਸਕੂਟਰੀਆਂ ਖੋਹਣ, ਹਵਾਈ ਫਾਇਰ ਕਰਨ, ਥਾਣਾ ਸਦਰ ਵਿਖੇ ਇਕ ਹੋਰ ਦੋਪਹੀਆ ਵਾਰਨ ਖੋਹ ਦੇ ਥਾਣਾ ਰਣਜੀਤ ਐਵੀਨਿਊ ਤੇ ਛਾਉਣੀ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਗੁੰਡਾਗਰਦੀ ਕਰਨ ਦੇ ਮਾਮਲੇ ਵੀ ਦਰਜ ਹਨ | ਉਨ੍ਹਾਂ ਦੱਸਿਆ ਕਿ ਦੋਵਾਂ ਦੀ ਗਿ੍ਫਤਾਰੀ ਨਾਲ ਸ਼ਹਿਰ 'ਚ ਜੁਰਮਾਂ ਨੂੰ ਠੱਲ੍ਹ ਪਵੇਗੀ | ਇਸ ਮੌਕੇ ਏ. ਸੀ. ਪੀ. ਡੀ. ਯਾਦਵਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਔਜੀ ਹੱਬ ਇੰਮੀਗ੍ਰੇਸ਼ਨ ਨੇ ਜੁਲਾਈ ਇਨਟੇਕ ਲਈ ਆਸਟ੍ਰੇਲੀਆ ਦੇ ਲਗਵਾਏ ਵੱਡੇ ਪੱਧਰ 'ਤੇ ਵੀਜ਼ੇ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।