ਅੰਮਿ੍ਤਸਰ, 19 ਜੂਨ (ਹਰਮਿੰਦਰ ਸਿੰਘ)-ਪਿਛਲੇ ਕਰੀਬ 15 ਸਾਲਾਂ ਤੋਂ ਆਪਣੇ ਤਜਰਬੇ ਨਾਲ ਪੰਜਾਬ ਸਰਕਾਰ ਅਤੇ ਆਸਟ੍ਰੇਲੀਆ ਸਰਕਾਰ ਤੋਂ ਮਾਨਤਾ ਪ੍ਰਾਪਤ ਇਕਲੌਤੀ ਵੀਜ਼ਾ ਸਲਾਹਕਾਰ ਕੰਪਨੀ ਔਜੀ ਹੱਬ ਨੇ ਜੁਲਾਈ ਇਨਟੇਕ ਵਿਚ ਵੀ ਆਪਣਾ ਨਤੀਜਾ 100 ਪ੍ਰਤੀਸ਼ਤ ਦਿੰਦੇ ਹੋਏ ਹਰ ਵਿਦਿਆਰਥੀ ਦਾ ਵੀਜ਼ਾ ਲਗਵਾ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਔਜੀ ਹੱਬ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ | ਪੰਜਾਬ ਭਰ ਵਿਚੋਂ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਵਾਉਣ ਵਿਚ ਅਵਲ ਨੰਬਰ ਦੀ ਸੰਸਥਾ ਔਜੀ ਹੱਬ ਇੰਮੀਗ੍ਰੇਸ਼ਨ ਲਗਾਤਾਰ ਬੁਲੰਦੀਆਂ ਨੂੰ ਛੂਹ ਰਹੀ ਹੈ, ਜਿੱਥੇ ਔਜੀ ਹੱਬ ਫਰੈਸ਼ ਵਿਦਿਆਰਥੀਆਂ ਦੇ ਆਸਾਨੀ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਰਹੀ ਹੈ, ਉੱਥੇ ਹੀ ਗੈਪ ਅਤੇ ਮੁਸ਼ਕਿਲ ਤੋਂ ਮੁਸ਼ਕਿਲ ਫਾਈਲਾਂ ਦੇ ਵੀ ਔਜੀ ਹੱਬ ਨੇ ਹਰ ਇਨਟੇਕ ਵਿਚ ਬੇਹਤਰੀਨ ਨਤੀਜੇ ਦਿੱਤੇ ਹਨ | ਇਹ ਦਾਅਵਾ ਔਜੀ ਹੱਬ ਦੇ ਅੰਮਿ੍ਤਸਰ ਬਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਨੇ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਹਰਸਿਮਰਨਦੀਪ ਸਿੰਘ ਵਾਸੀ ਅੰਮਿ੍ਤਸਰ ਜੋ 2024 ਵਿਚ ਬਾਰ੍ਹਵੀਂ ਪਾਸ ਹੈ ਦਾ ਅੱਜ ਹੀ ਵੀਜ਼ਾ ਪ੍ਰਾਪਤ ਹੋਇਆ ਹੈ | ਹਰ ਹਫ਼ਤੇ ਔਜੀ ਹੱਬ ਦੇ 15 ਤੋਂ 20 ਦੇ ਕਰੀਬ ਵੀਜ਼ੇ ਆ ਰਹੇ ਹਨ ਅਤੇ ਜੁਲਾਈ ਇਨਟੇਕ ਦੇ ਖਤਮ ਹੁੰਦੇ ਤੱਕ ਵੀਜਿਆਂ ਦੀ ਗਿਣਤੀ ਦਰਜਨਾਂ ਵਿਚ ਹੋ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਹਰਮਨਜੀਤ ਸਿੰਘ ਕੰਗ ਜੋ ਕਿ ਆਸਟ੍ਰੇਲੀਆ ਦੇ ਸਿਟੀਜ਼ਨ ਹਨ ਉਹ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਦੌਰੇ 'ਤੇ ਹਨ ਅਤੇ ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਆਏ ਹਨ ਜਾਂ ਫਿਰ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨੀ ਹੁੰਦੀ ਹੈ ਤਾਂ ਮੈਲਬੌਰਨ ਦਫ਼ਤਰ ਵਿਖੇ ਹਰਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਔਜੀ ਹੱਬ ਦਾ ਮੈਲਬੌਰਨ ਦਫ਼ਤਰ ਵਿਦਿਆਰਥੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹੈ | ਕਰਨਵੀਰ ਸਿੰਘ ਚੱਠਾ ਨੇ ਦੱਸਿਆ ਕਿ ਅਸੀਂ ਵਿਦਿਆਰਥੀਆਂ ਦੇ ਦਾਖ਼ਲੇ ਸਿਰਫ 'ਤੇ ਸਿਰਫ ਯੂਨੀਵਰਸਿਟੀਆਂ ਵਿਚ ਕਰਵਾਉਂਦੇ ਹਾਂ ਜਿੱਥੇ ਚੰਗੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਚੰਗੀਆਂ ਕੰਪਨੀਆਂ ਵਿਚ ਨੌਕਰੀਆਂ ਵੀ ਆਸਾਨੀ ਨਾਲ ਮਿਲਦੀਆਂ ਹਨ | ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀ 2024 ਪਾਸ ਹਨ ਉਨ੍ਹਾਂ ਕੋਲ ਸਤੰਬਰ ਇਨਟੇਕ ਅਪਲਾਈ ਕਰਨ ਦਾ ਆਖਰੀ ਮੌਕਾ ਹੈ ਇਸ ਦੇ ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਨੇ 2025 ਵਿਚ 12ਵੀਂ ਜਾਂ ਗ੍ਰੈਜੂਏਸ਼ਨ ਪਾਸ ਕੀਤੀ ਹੈ | ਉਹ 6.5 ਬੈਂਡ ਆਈਲਟਸ ਜਾਂ ਪੀ. ਟੀ. ਈ. ਨਾਲ ਅਪਲਾਈ ਕਰ ਸਕਦੇ ਹਨ | ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਪੁਰਾਣੇ ਫੰਡਾਂ ਜਾਂ ਕਿਸੇ ਹੋਰ ਕਿਸੇ ਤਰ੍ਹਾਂ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ, ਹਰ ਸਮੱਸਿਆ ਦਾ ਹੱਲ ਕਰਕੇ ਵੀਜ਼ੇ ਦੀ ਗਾਰੰਟੀ ਨਾਲ ਲਗਵਾਇਆ ਜਾਂਦਾ ਹੈ | ਕਿਸੇ ਵੀ ਬੋਰਡ ਤੋਂ ਪਾਸ ਵਿਦਿਆਰਥੀ ਔਜੀ ਹੱਬ ਦੇ ਅੰਮਿ੍ਤਸਰ ਦਫ਼ਤਰ ਡੀ. ਬਲਾਕ ਰਣਜੀਤ ਐਵੀਨਿਊ ਵਿਖੇ ਆ ਕੇ ਮਿਲ ਸਕਦੇ ਹਨ | ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਬਟਾਲਾ ਦਫ਼ਤਰ ਵਿਚ ਵੀ ਵਿਦਿਆਰਥੀ ਜਾ ਸਕਦੇ ਹਨ |