10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਾਸਪੋਰਟ ਦਫ਼ਤਰ ਅੰਮਿ੍ਤਸਰ 'ਚ ਅਪੁਆਇੰਟਮੈਂਟ ਦੀ ਸਮਾਂ ਮਿਆਦ ਘੱਟਣ ਨਾਲ ਲੋਕਾਂ ਨੂੰ ਮਿਲ ਰਿਹੈ ਲਾਭ

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਖੇਤਰੀ ਪਾਸਪੋਰਟ ਦਫ਼ਤਰ ਅੰਮਿ੍ਤਸਰ ਨੇ ਵਿਦੇਸ਼ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਅਪੁਆਇੰਟਮੈਂਟ ਦੀ ਸਮਾਂ ਮਿਆਦ ਨੂੰ ਘਟਾਉਣ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਮੁਤਾਬਕ ਪਾਸਪੋਰਟ ਦਫ਼ਤਰ ਅੰਮਿ੍ਤਸਰ 'ਚ ਪਾਸਪੋਰਟ ਬਣਾਉਣ ਲਈ ਅਪੁਆਇੰਟਮੈਂਟਾਂ ਦੀ ਸਮਾਂ ਮਿਆਦ ਦੀ ਸੂਚੀ ਬਹੁਤ ਹੀ ਲੰਮੀ ਹੁੰਦੀ ਸੀ, ਜਿਸ ਕਾਰਨ ਬਿਨੈਕਾਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਮੌਜੂਦਾ ਸਮੇਂ 'ਚ ਖੇਤਰੀ ਪਾਸਪੋਰਟ ਦਫ਼ਤਰ ਨੇ ਇਸ ਆਪਣੇ ਟੀਚੇ ਨੂੰ ਹਾਸਲ ਕਰਦੇ ਹੋਏ ਬਿਨੈਕਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ | ਪਾਸਪੋਰਟ ਸੇਵਾ ਕੇਂਦਰ ਅੰਮਿ੍ਤਸਰ ਵਲੋਂ ਮੌਜੂਦਾ ਸਮੇਂ 'ਚ ਆਮ ਲਈ ਕਰੀਬ 945 ਅਪੁਆਇੰਟਮੈਂਟ ਅਤੇ ਤਤਕਾਲ ਲਈ ਕਰੀਬ 200 ਅਪੁਆਇੰਟਮੈਂਟ ਜਾਰੀ ਕੀਤੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਪੀ. ਸੀ. ਸੀ. ਲਈ ਕਰੀਬ 100 ਅਪੁਆਇੰਟਮੈਂਟ ਜਾਰੀ ਕੀਤੀ ਜਾ ਰਹੀ ਹੈ | ਇਨ੍ਹਾਂ ਸਾਰਿਆਂ ਲਈ ਬਿਨੈਕਾਰਾਂ ਨੂੰ ਅਗਲੇ ਦਿਨ ਦੀ ਹੀ ਅਪੁਆਇੰਟਮੈਂਟ ਦਿੱਤੀ ਜਾ ਰਹੀ ਹੈ |
ਪਿਛਲੀ ਖ਼ਬਰ ਡੇਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਭੋਗਪੁਰ ਵਿਖੇ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਐਸ. ਐਮ. ਸੀ. ਕਮੇਟੀਆਂ 'ਚ ਰਾਜਨੀਤਕ ਦਖ਼ਲਅੰਦਾਜ਼ੀ ਬੰਦ ਹੋਵੇ-ਚਾਹਲ, ਭਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।