10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਐਸ. ਐਮ. ਸੀ. ਕਮੇਟੀਆਂ 'ਚ ਰਾਜਨੀਤਕ ਦਖ਼ਲਅੰਦਾਜ਼ੀ ਬੰਦ ਹੋਵੇ-ਚਾਹਲ, ਭਗਤ <br/>

ਅਜੀਤ ਡੈਸਕ 20-06-2025
ਜਲੰਧਰ, 19 ਜੂਨ (ਜਸਪਾਲ ਸਿੰਘ)-ਗÏਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਨੇ ਕਿਹਾ ਹੈ ਕਿ ਅਖÏਤੀ ਬਦਲਾਅ ਵਾਲੀ ਸਰਕਾਰ ਦੇ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦਾ ਇੱਕ ਵੱਡਾ ਵਾਅਦਾ ਕੀਤਾ ਸੀ ਪਰ ਇਹ ਸਰਕਾਰ ਹੁਣ ਆਪ ਹੀ ਸਕੂਲਾਂ ਦਾ ਰਾਜਨੀਤਿਕ ਕਰਨ ਸ਼ੁਰੂ ਕਰ ਰਹੀ ਹੈ ¢ ਉਨ੍ਹਾਂ ਦੱਸਿਆ ਕਿ ਜੋ ਐਸ.ਐਮ.ਸੀ ਕਮੇਟੀਆਂ ਲੰਬੇ ਸਮੇਂ ਤੋਂ ਸਕੂਲਾਂ 'ਚ ਸੁਚੱਜੇ ਢੰਗ ਨਾਲ ਕੰਮ ਕਰ ਰਹੀਆਂ ਸਨ, ਉਨ੍ਹਾਂ ਦਾ ਹੁਣ ਰਾਜਨੀਤਿਕ ਕਰਨ ਸ਼ੁਰੂ ਕਰ ਦਿੱਤਾ ਗਿਆ ਹੈ ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਐਸ.ਐਮ.ਸੀ ਕਮੇਟੀਆਂ 'ਚ ਰਾਜਨੀਤਿਕ ਲੀਡਰਾਂ ਦੇ ਕਹਿਣ 'ਤੇ ਆਪਣੀ ਹੀ ਪਾਰਟੀ ਦੇ ਵਰਕਰ ਮੈਂਬਰ ਬਣਾਉਣ ਲਈ ਸਕੂਲ ਦੇ ਮੁੱਖ ਅਧਿਆਪਕਾਂ, ਸਕੂਲ ਦੇ ਪਿ੍ੰਸੀਪਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ¢ ਉਨ੍ਹਾਂ ਕਿਹਾ ਕਿ ਇੱਕ ਰਾਜਨੀਤਿਕ ਮੈਂਬਰ ਐਸ.ਐਮ.ਸੀ ਕਮੇਟੀ 'ਚ 10-10 ਸਕੂਲਾਂ ਦੇ ਕਮੇਟੀਆਂ ਦਾ ਮੈਂਬਰ ਹੋਵੇਗਾ ¢ ਉਨ੍ਹਾਂ ਕਿਹਾ ਕਿ ਇੱਕ ਤਾਂ ਇਹ ਅਸੰਭਵ ਹੈ ਕਿ ਇੱਕ ਮੈਂਬਰ ਇੱਕੋ ਦਿਨ ਦਸ ਸਕੂਲਾਂ 'ਚ ਕਿਵੇਂ ਹਾਜ਼ਰ ਹੋਵੇਗਾ ¢ ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕਾਂ ਨੂੰ ਸਕੂਲਾਂ 'ਚ ਕਮੇਟੀਆਂ ਰਾਹੀਂ ਭੇਜ ਕੇ ਇਸ ਪਿੱਛੇ ਸਰਕਾਰ ਦੀ ਕੋਈ ਹੋਰ ਮਨਸ਼ਾ ਵੀ ਹੋ ਸਕਦੀ ਹੈ ¢ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਨੂੰ ਸਕੂਲਾਂ ਵਿੱਚ ਭੇਜ ਕੇ ਸਕੂਲਾਂ ਦਾ ਰਾਜਨੀਤੀਕਰਨ ਨਾ ਕਰਨ ਤੇ ਸਕੂਲਾਂ ਨੂੰ ਸਕੂਲ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਸਹੀ ਤੇ ਸੁਚੱਜੇ ਢੰਗ ਨਾਲ ਸਕੂਲਾਂ ਦਾ ਪ੍ਰਬੰਧ ਕਰਕੇ ਬੱਚਿਆਂ ਦੀ ਪੜ੍ਹਾਈ ਵਧੀਆ ਕਰਵਾਈ ਜਾ ਸਕੇ ¢

ਪਿਛਲੀ ਖ਼ਬਰ ਪਾਸਪੋਰਟ ਦਫ਼ਤਰ ਅੰਮਿ੍ਤਸਰ 'ਚ ਅਪੁਆਇੰਟਮੈਂਟ ਦੀ ਸਮਾਂ ਮਿਆਦ ਘੱਟਣ ਨਾਲ ਲੋਕਾਂ ਨੂੰ ਮਿਲ ਰਿਹੈ ਲਾਭ ਅਗਲੀ ਖ਼ਬਰ ਸੋਨੇ-ਚਾਂਦੀ ਦੀਆਂ ਕੀਮਤਾਂ ਆਸਮਾਨੇ ਚੜ੍ਹਨ ਕਾਰਨ ਸਰਾਫਾ ਬਾਜ਼ਾਰ 'ਚ ਪਸਰਿਆ ਸੰਨਾਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।