11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਵਾਤਾਵਰਨ ਸਥਿਰਤਾ, ਸਿੱਖਿਆ ਤੇ ਖੋਜ ਨੂੰ ਉਤਸ਼ਾਹਿਤ ਕਰਨ ਹਿਤ ਗ੍ਰੀਨ ਹਾਊਸ ਦਾ ਨਿਰਮਾਣ

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਵਾਤਾਵਰਨ ਸਥਿਰਤਾ, ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਗ੍ਰੀਨ ਹਾਊਸ ਦਾ ਨਿਰਮਾਣ ਕੀਤਾ ਗਿਆ | ਕਾਲਜ ਦੇ ਡਾਇਰੈਕਟਰ-ਕਮ-ਪਿ੍ੰਸੀਪਲ ਡਾ. ਜਸਪਾਲ ਸਿੰਘ ਦੇ ਮਾਰਗ ਦਰਸ਼ਨ ਤਹਿਤ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ (ਨੋਡਲ ਏਜੰਸੀ) ਦੁਆਰਾ ਸਮਰਪਿਤ ਅਤੇ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਲੋਂ ਪ੍ਰਾਪਤ ਫੰਡ ਸਦਕਾ ਕਾਲਜ ਦੇ ਈਕੋ ਕਲੱਬ ਨੇ ਕੈਂਪਸ ਵਿਖੇ ਉਕਤ ਹਾਊਸ ਦਾ ਨਿਰਮਾਣ ਕੀਤਾ | ਡਾ. ਜਪਸਾਲ ਸਿੰਘ ਨੇ ਦੱਸਿਆ ਕਿ ਇਸ ਇਤਿਹਾਸਕ ਪਹਿਲਕਦਮੀ ਦਾ ਉਦੇਸ਼ ਕੈਂਪਸ 'ਚ ਵਾਤਾਵਰਨ ਸਥਿਰਤਾ, ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਨਵਾਂ ਸਥਾਪਿਤ ਗ੍ਰੀਨ ਹਾਊਸ ਇਕ ਵਿਹਾਰਕ ਸਿੱਖਣ ਦੀ ਜਗ੍ਹਾ ਵਜੋਂ ਕੰਮ ਕਰੇਗਾ, ਜੋ ਵਿਦਿਆਰਥੀਆਂ ਨੂੰ ਟਿਕਾਊ ਖੇਤੀਬਾੜੀ ਅਤੇ ਜਲਵਾਯੂ-ਲਚਕੀਲੇ ਖੇਤੀ ਤਕਨੀਕਾਂ ਦਾ ਵਿਹਾਰਕ ਐਕਸਪੋਜ਼ਰ ਪ੍ਰਦਾਨ ਕਰੇਗਾ | ਉਨ੍ਹਾਂ ਕਿਹਾ ਕਿ ਇਹ ਕਾਲਜ 'ਚ ਚੱਲ ਰਹੇ ਗ੍ਰੀਨ ਕੈਂਪਸ ਪਹਿਲਕਦਮੀਆਂ 'ਚ ਵੀ ਯੋਗਦਾਨ ਪਾਵੇਗਾ ਅਤੇ ਵਾਤਾਵਰਨ-ਅਨੁਕੂਲ ਅਭਿਆਸਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ | ਈਕੋ ਕਲੱਬ ਦੇ ਇੰਚਾਰਜ ਡਾ. ਪਵਨਦੀਪ ਕੌਰ ਨੇ ਵਾਤਾਵਰਨ ਸਿੱਖਿਆ 'ਤੇ ਗ੍ਰੀਨ ਹਾਊਸ ਦੇ ਲੰਬੇ ਸਮੇਂ ਦੇ ਪ੍ਰਭਾਵ ਸੰਬੰਧੀ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਡਾ. ਰੇਣੂ ਸੈਣੀ, ਪ੍ਰੋ. ਜਸਦੀਪ ਸਿੰਘ, ਪ੍ਰੋ. ਰਿਚਾ, ਪ੍ਰੋ. ਪ੍ਰੇਰਨਾ, ਪ੍ਰੋ. ਸੁਗਮ, ਸੁਪਰਡੈਂਟ ਰਣਜੀਤ ਸਿੰਘ ਸਮੇਤ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਡਾ. ਵਾਲੀਆ ਦਾ ਦਿਹਾਂਤ ਡਾ. ਨਿੱਜਰ ਤੇ ਦੀਵਾਨ ਆਗੂਆਂ ਵਲੋਂ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਗੀਤ ਮੁਕਾਬਲੇ 'ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।