11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਭਾਰਤ-ਕੈਨੇਡਾ ਰਿਸ਼ਤਿਆਂ 'ਚ ਮੋਦੀ ਦੇ ਯਤਨਾਂ ਨਾਲ ਆਪਸੀ 'ਤਾਲਮੇਲ' ਹੋਣਾ ਚੰਗਾ ਸੰਕੇਤ- ਛੀਨਾ

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਵਿ: ਪ੍ਰ:)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫ਼ੇਰੀ ਦੌਰਾਨ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਹੋਈ ਸਹਿਮਤੀ ਨੂੰ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਭਾਰਤ ਵਾਸੀਆਂ ਤੇ ਖਾਸ ਕਰਕੇ ਪੰਜਾਬੀਆਂ ਲਈ ਇਕ ਚੰਗਾ ਸੰਕੇਤ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸੰਬੰਧਾਂ ਨਾਲ ਭਵਿੱਖ 'ਚ ਜਿਥੇ ਵਿੱਦਿਅਕ, ਕਾਰੋਬਾਰ ਤੇ ਹੋਰ ਮਹੱਤਵਪੂਰਨ ਸਮਝੌਤਿਆਂ ਨਾਲ ਲੋਕਾਂ ਨੂੰ ਫ਼ਾਇਦਾ ਮਿਲੇਗਾ, ਉੱਥੇ ਸੂਬੇ ਦੀ ਤਰੱਕੀ ਲਈ ਮਜ਼ਬੂਤ ਜਰੀਏ ਵਜੋਂ ਉਭਰੇਗਾ | ਸ: ਛੀਨਾ ਨੇ ਕਿਹਾ ਭਾਰਤ ਵਿਸ਼ਵ ਦੀ ਇਕ ਵੱਡੀ ਸ਼ਕਤੀ ਹੈ, ਜਿਸ ਨੂੰ ਕਿਸੇ ਵੀ ਪਲੇਟਫਾਰਮ 'ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਜੀ-7 ਸੰਮੇਲਨ ਦੌਰਾਨ ਦੋਹਾਂ ਮੁਲਕਾਂ ਦੇ ਸੰਬੰਧਾਂ ਦੀ ਪੁਨਰ ਸੁਰਜੀਤੀ ਹੋਣਾ ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਿਤ ਭਾਰਤ' ਦੇ ਉਦੇਸ਼ ਨੂੰ ਸਮੂਹ ਦੇਸ਼ ਵਾਸੀਆਂ ਲਈ ਮਹੱਤਵਪੂਰਨ ਕੜੀ ਵਜੋਂ ਕਾਰਜਸ਼ੀਲ ਕਰੇਗਾ | ਉਨ੍ਹਾਂ ਕਿਹਾ ਕਿ ਕੈਨੇਡਾ ਜੋ ਜ਼ਿਆਦਾਤਰ ਪੰਜਾਬੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ, ਨੂੰ ਵਿਦਿਆਰਥੀ ਵੀਜ਼ੇ, ਵਪਾਰਿਕ, ਸੱਭਿਆਚਾਰਕ ਆਦਿ ਦੀ ਪ੍ਰਫੁਲਤਾ ਸੰਬੰਧੀ ਬੜ੍ਹਾਵਾ ਮਿਲੇਗਾ |
ਪਿਛਲੀ ਖ਼ਬਰ ਇੰਸ. ਬਲਵਿੰਦਰ ਸਿੰਘ ਸੰਧੂ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।