ਅੰਮਿ੍ਤਸਰ, 19 ਜੂਨ (ਰੇਸ਼ਮ ਸਿੰਘ)-ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਭਲਕੇ 20 ਜੂਨ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮਿ੍ਤਸਰ ਵਲੋਂ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫ਼ਸਰ ਡੀ. ਬੀ. ਈ. ਈ. ਮੇਜਰ ਅਮਿਤ ਸਰੀਨ ਨੇ ਕੀਤਾ ਜਿਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਵਰਧਮਾਨ ਯਰਨਜ਼ ਅਤੇ ਥਰੈਡਜ਼ ਅਧਾਰਿਤ ਕੰਪਨੀ ਵਲੋਂ ਮਸ਼ੀਨ ਆਪ੍ਰੇਟਰ ਦੀ ਅਸਾਮੀ ਲਈ ਲੜਕੇ/ਲੜਕੀਆਂ ਦੀ ਚੋਣ ਕੀਤੀ ਜਾਵੇਗੀ | ਇਸ ਅਸਾਮੀ ਲਈ ਯੋਗਤਾ ਘੱਟੋ-ਘੱਟ ਮੈਟਿ੍ਕ ਪਾਸ ਹੋਣੀ ਜ਼ਰੂਰੀ ਹੈ | ਇਸ ਅਸਾਮੀ ਲਈ ਉਮਰ ਹੱਦ 18 ਤੋਂ 27 ਸਾਲ ਰਹੇਗੀ | ਮਸ਼ੀਨ ਆਪਰੇਟਰ ਦੀ ਅਸਾਮੀ ਲਈ ਤਨਖਾਹ ਪ੍ਰਤੀ ਮਹੀਨਾ 12500 ਰੁ. +ਬੋਨਸ + ਪੀ. ਐੱਫ. + ਈ. ਐੱਸ. ਆਈ. + ਪ੍ਰੋਤਸਾਹਨ ਅਤੇ ਕਮਾਈ ਛੁੱਟੀ, ਅਚਨਚੇਤ ਛੁੱਟੀ ਅਤੇ ਗ੍ਰੇਚੂਇਟੀ ਦੀ ਸਹੂਲਤ ਮਿਲਣਯੋਗ ਹੋਵੇਗੀ | ਡਿਪਟੀ ਸੀ. ਓ. ਤੀਰਥਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਨੌਕਰੀ ਕਰਨ ਦੀ ਲੋਕੇਸ਼ਨ ਅੰਮਿ੍ਤਸਰ ਆਸ-ਪਾਸ ਰਹੇਗੀ | ਚਾਹਵਾਨ ਪ੍ਰਾਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿੱਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਪੈਨ ਕਾਰਡ ਆਦਿ ਲੈ ਕੇ ਪੁੱਜ ਸਕਦਾ ਹੈ |