11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਰਾਹਗੀਰ ਤੋਂ ਸਕੂਟਰੀ ਖੋਹਣ ਵਾਲੇ 2 ਮੁਲਜ਼ਮ ਕਾਬੂ, ਦੋ ਹੋਰਾਂ ਦੀ ਭਾਲ ਜਾਰੀ

ਅਜੀਤ ਡੈਸਕ 20-06-2025
ਅੰਮਿ੍ਤਸਰ, 19 ਜੂਨ (ਰੇਸ਼ਮ ਸਿੰਘ)-ਥਾਣਾ ਗੇਟ ਹਕੀਮਾਂ ਦੀ ਪੁਲਿਸ ਵਲੋਂ ਇਕ ਰਾਹਗਿਰ ਪਾਸੋਂ ਐਕਟਿਵਾ ਸਕੂਟੀ ਖੋਹ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਖੋਹੀ ਗਈ ਐਕਟਿਵਾ ਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ | ਇਹ ਪ੍ਰਗਟਾਵਾ ਏ. ਡੀ. ਸੀ. ਪੀ.-1 ਵਿਸ਼ਾਲਜੀਤ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਬਾਊ ਤੇ ਕੈਪਟਨ ਦੋਵੇਂ ਵਾਸੀਆਂ ਪਿੰਡ ਕੋਹਾਲੀ ਲੋਪੋਕੇ ਵਜੋਂ ਹੋਈ ਹੈ | ਬੀਤੇ 14 ਜੂਨ ਨੂੰ ਵਿਨੋਦ ਕੁਮਾਰ ਵਾਸੀ ਪ੍ਰੇਮ ਨਗਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਸੁਖਜੀਤ ਸਿੰਘ ਉਰਫ ਬੁੱਗਾ ਨਾਲ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਗੋਦਾਮ ਰਾਮ ਬਾਗ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਵਕਤ ਕੀਬ ਪੌਣੇ ਦਸ ਵਜੇ ਕਿਲ੍ਹਾ ਗੋਬਿੰਦਗੜ ਤੋਂ ਥੋੜਾ ਅੱਗੇ ਮੋੜ 'ਤੇ ਪਿੱਛੇ ਦੀ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਵਿਅਕਤੀ ਆਏ, ਜਿਨ੍ਹਾਂ ਦੇ ਮੂੰਹ ਪਰਨੇ ਨਾਲ ਬੰਨੇ੍ਹ ਹੋਏ ਸਨ, ਇਨ੍ਹਾਂ ਮੋਟਰਸਾਈਕਲ ਚਾਲਕਾਂ ਨੇ ਵਿਨੋਦ ਕੁਮਾਰ ਦੀ ਐਕਟਿਵਾ ਦੇ ਅੱਗੇ ਆਪਣੇ ਮੋਟਰਸਾਈਕਲ ਲਗਾ ਦਿੱਤੇ ਤੇ ਉਸਦੀ ਐਕਟਿਵਾ ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਏ, ਜਿਸ 'ਤੇ ਥਾਣਾ ਗੇਟ ਹਕੀਮਾਂ ਵਲੋਂ ਪਰਚਾ ਦਰਜ ਕੀਤਾ ਗਿਆ ਸੀ | ਇਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ ਅਗਲੀ ਖ਼ਬਰ ਪੰਜਾਬ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਗਠਨ ਨੇ ਰਾਮ ਸਿੰਘ ਘਾਲਾਮਾਲਾ ਸੰਬੰਧੀ ਸਾਈਨ ਬੋਰਡ ਲਗਾਉਣ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।