20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਰਜਿੰਦਰ ਮੋਹਨ ਸਿੱਘ ਛੀਨਾ ਵਲੋਂ ਆਰਟ ਗੈਲਰੀ ਵਿਖੇ ਅੱਠ ਦਿਨਾ ਗਰੁੱਪ ਕਲਾ ਪ੍ਰਦਰਸ਼ਨੀ ਦਾ ਉਦਘਾਟਨ <br/>

ਅਜੀਤ ਡੈਸਕ 22-06-2025
ਅੰਮਿ੍ਤਸਰ, 21 ਜੂਨ (ਜਸਵੰਤ ਸਿੰਘ ਜੱਸ)-ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਉੱਤਰੀ ਭਾਰਤ ਸਭਿਆਚਾਰਕ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ 12ਵੇਂ ਸਮਰ ਆਰਟ ਕੈਂਪ ਦੌਰਾਨ ਅੱਜ ਅਕੈਡਮੀ ਨਾਲ ਸੰਬੰਧਿਤ ਗੂਰੂ ਨਗਰੀ ਦੇ ਸੀਨੀਅਰ ਚਿੱਤਰਕਾਰਾਂ ਵਲੋਂ ਆਰਟ ਗੈਲਰੀ ਵਿਖੇ ਲਗਾਈ ਗਈ ਅੱਠ ਦਿਨਾ ਕਲਾ ਪ੍ਰਦਰਸ਼ਨੀ ਦਾ ਅਕੈਡਮੀ ਦੇ ਪ੍ਰਧਾਨ ਅਤੇ ਖ਼ਾਲਸਾ ਕਾਲਜ ਗਵ: ਕੌਸਲ ਦੇ ਆਨ: ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਰਸਮੀਂ ਉਦਘਾਟਨ ਕੀਤਾ ਗਿਆ | ਇਸ ਪ੍ਰਦਰਸ਼ਨੀ ਵਿਚ ਅਕੈਡਮੀ ਦੇ ਆਨ: ਜਨਰਲ ਸਕੱਤਰ ਡਾ. ਪੀ. ਐੱਸ. ਗਰੋਵਰ, ਵਿਜ਼ੂਅਲ ਆਰਟ ਸਕੱਤਰ ਸੁਖਪਾਲ ਸਿੰਘ ਆਰਟਿਸਟ, ਧਰਮਿੰਦਰ ਸ਼ਰਮਾ, ਕਰਮਜੀਤ ਸਿੰਘ, ਗੁਲਸ਼ਨ ਸਦਾਨਾ, ਡਾ. ਗੋਪਾਲ ਕਿਰੋੜੀਵਾਲ, ਡਾ. ਬੀ. ਐੱਸ. ਨੰਦਾ, ਚਿੱਤਰਕਾਰ ਕੁਲਵੰਤ ਸਿੰਘ ਗਿੱਲ, ਨਰਿੰਦਰ ਸਿੰਘ ਬੁੱਤਸਾਜ਼ ਅਤੇ ਅਤੁਲ ਮੇਹਰਾ ਵਲੋਂ ਆਪਣੀਆਂ ਸੱਜਰੀਆਂ ਤੇ ਕਲਾਤਮਿਕ ਕਲਾ ਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ | ਸ. ਛੀਨਾ ਨੇ ਪ੍ਰਦਰਸ਼ਿਤ ਕੀਤੀਆਂ ਕਲਾ ਕ੍ਰਿਤਾਂ ਦੀ ਸਰਾਹਨਾ ਕੀਤੀ ਅਤੇ ਕਲਾਕਾਰਾਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ | ਇਸ ਮੌਕੇ ਨੇਲ ਆਰਟ ਅਤੇ ਗਿਫਟ ਪੈਕਿੰਗ ਡੈਮੋ ਕਲਾਸ ਵੀ ਆਯੋਜਿਤ ਕੀਤੀ ਗਈ, ਜੋ ਕਿ ਭਾਰਤੀ ਮਲਹੋਤਰਾ ਵਲੋਂ ਕਰਵਾਈ ਗਈ, ਜੋ ਕਲਾਕਾਰਾਂ ਤੇ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਹੀ | ਅਕੈਡਮੀ ਦੇ ਵਿਜ਼ੂਅਲ ਸਕੱਤਰ ਸੁਖਪਾਲ ਸਿੰਘ ਆਰਟਿਸਟ ਨੇ ਦੱਸਿਆ ਕਿ ਇਹ ਕਲਾ ਪ੍ਰਦਰਸ਼ਨ 28 ਜੂਨ ਤੱਕ ਜਾਰੀ ਰਹੇਗੀ | ਇਸ ਮੌਕੇ ਸ਼ਿਵਦੇਵ ਸਿੰਘ ਆਰਟਿਸਟ ਚੇਅਰਮੈਨ, ਸੁਖਪਾਲ ਸਿੰਘ, ਨਰਿੰਦਰਜੀਤ ਸਿੰਘ, ਤਜਿੰਦਰ ਚਿੰਨਾ, ਸੁਭਾਸ਼ ਚੰਦਰ, ਧਰਮਿੰਦਰ ਸ਼ਰਮਾ, ਡਾ. ਏ. ਐੱਸ. ਚਮਕ, ਕੁਲਵੰਤ ਸਿੰਘ ਗਿੱਲ, ਨਰਿੰਦਰ ਸਿੰਘ ਬੁੱਤ ਤਰਸ਼ ਅਤੇ ਹੋਰ ਕਈ ਕਲਾਕਾਰ ਤੇ ਕਲਾ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਰਣਜੀਤ ਸਿੰਘ ਨੇ ਏ. ਆਈ. ਜ਼ੀਰੋ ਐਰਰ ਤਕਨੀਕ ਨਾਲ ਅÏਰਤ ਨੂੰ ਚੱਲਣ-ਫਿਰਨ ਦੇ ਕਾਬਲ ਬਣਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 11ਵਾਂ ਕੌਮਾਂਤਰੀ ਯੋਗਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।