20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਡਾ. ਰਣਜੀਤ ਸਿੰਘ ਨੇ ਏ. ਆਈ. ਜ਼ੀਰੋ ਐਰਰ ਤਕਨੀਕ ਨਾਲ ਅÏਰਤ ਨੂੰ ਚੱਲਣ-ਫਿਰਨ ਦੇ ਕਾਬਲ ਬਣਾਇਆ <br/>

ਅਜੀਤ ਡੈਸਕ 22-06-2025
ਅੰਮਿ੍ਤਸਰ, 21 ਜੂਨ (ਗਗਨਦੀਪ ਸ਼ਰਮਾ)-ਡਾ. ਰਣਜੀਤ ਸਿੰਘ ਨੇ ਏ. ਆਈ. ਜ਼ੀਰੋ ਐਰਰ ਤਕਨੀਕ ਨਾਲ 100 ਕਿੱਲੋ ਵਜ਼ਨ ਵਾਲੀ ਮਹਿੰਦਰ ਕੌਰ ਵਾਸੀ ਦੋਰਾਹਾ ਨੂੰ ਕੁਝ ਹੀ ਦਿਨਾਂ 'ਚ ਚੱਲਣ-ਫਿਰਨ ਦੇ ਕਾਬਿਲ ਬਣਾ ਦਿੱਤਾ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਔਰਤ ਲੰਬੇ ਸਮੇਂ ਤੋਂ ਗੋਡਿਆਂ ਦੀ ਤਕਲੀਫ਼ ਨਾਲ ਜੂਝ ਰਹੀ ਸੀ | ਉਸ ਨੂੰ ਸ਼ੂਗਰ, ਬੀ. ਪੀ. ਅਤੇ ਜ਼ਿਆਦਾ ਭਾਰ ਦੀ ਸਮੱਸਿਆ ਹੋਣ ਕਾਰਨ ਕੋਈ ਵੀ ਡਾਕਟਰ ਸਰਜਰੀ ਦਾ ਰਿਸਕ ਲੈਣ ਲਈ ਤਿਆਰ ਨਹੀਂ ਸੀ | ਉਨ੍ਹਾਂ ਨੇ ਉਕਤ ਆਧੁਨਿਕ ਤਕਨੀਕ ਨਾਲ ਸਿਰਫ 20 ਮਿੰਟ ਦੀ ਸਰਜਰੀ ਤੋਂ ਬਾਅਦ ਮਰੀਜ ਨੂੰ 2 ਘੰਟੇ ਬਾਅਦ ਤੁਰਨ-ਫਿਰਨ ਦੇ ਯੋਗ ਬਣਾ ਦਿੱਤਾ | ਉਨ੍ਹਾਂ ਕਿਹਾ ਕਿ ਏ. ਆਈ. ਨਾਲ ਲੈੱਸ ਜ਼ੀਰੋ ਐਰਰ ਤਕਨਾਲੋਜੀ, ਰੋਬੋਟਿਕ ਸਰਜਰੀ ਨੂੰ ਵੀ ਪਿੱਛੇ ਛੱਡ ਰਹੀ ਹੈ | ਉਨ੍ਹਾਂ ਦੱਸਿਆ ਕਿ ਰੋਬੋਟਿਕ ਸਰਜਰੀ ਵਿਚ ਚੀਰਾ ਵੱਡਾ ਹੁੰਦਾ ਹੈ, ਆਪ੍ਰੇਸ਼ਨ ਵਿਚ ਲੰਮਾ ਸਮਾਂ ਲੱਗਦਾ ਹੈ, ਜਿਸ ਕਾਰਨ ਵਜਨੀ ਅਤੇ ਬਜੁਰਗ ਮਰੀਜਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਪੈ ਸਕਦਾ ਹੈ ਜਦੋਂ ਕਿ ਜ਼ੀਰੋ ਐਰਰ ਸਰਜਰੀ ਵਿਚ ਭਾਰ, ਉਮਰ ਅਤੇ ਹੋਰ ਸਰੀਰਕ ਸਮੱਸਿਆਵਾਂ ਰੁਕਾਵਟ ਨਹੀਂ ਬਣਦੀਆਂ |

ਪਿਛਲੀ ਖ਼ਬਰ ਜ਼ੋਨ-1 ਦੇ ਥਾਣਾ ਈ-ਡਵੀਜ਼ਨ ਵਲੋਂ ਦੋ ਪਹੀਆ ਵਾਹਨ ਚੋਰ ਗਰੋਹ ਬੇਨਕਾਬ <br/> ਅਗਲੀ ਖ਼ਬਰ ਰਜਿੰਦਰ ਮੋਹਨ ਸਿੱਘ ਛੀਨਾ ਵਲੋਂ ਆਰਟ ਗੈਲਰੀ ਵਿਖੇ ਅੱਠ ਦਿਨਾ ਗਰੁੱਪ ਕਲਾ ਪ੍ਰਦਰਸ਼ਨੀ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।