ਅੰਮਿ੍ਤਸਰ, 21 ਜੂਨ (ਗਗਨਦੀਪ ਸ਼ਰਮਾ)-ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ, ਏ. ਡੀ. ਸੀ. ਪੀ. ਸਿਟੀ-1 ਵਿਸ਼ਾਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ. ਸੀ. ਪੀ. ਸੈਂਟਰਲ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਜ਼ੋਨ-1 ਥਾਣਾ ਈ-ਡਵੀਜ਼ਨ ਵਲੋਂ ਦੋ ਪਹੀਆ ਵਾਹਨ ਗਰੋਹ ਨੂੰ ਬੇਨਕਾਬ ਕਰਦੇ ਹੋਏ ਛੇ ਵੱਖ-ਵੱਖ ਮਾਮਲਿਆਂ 'ਚ ਚੋਰੀ ਦੀਆਂ 6 ਐਕਟਿਵਾ ਅਤੇ 7 ਮੋਟਰਸਾਈਕਲਾਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਮੁੱਖ ਅਫ਼ਸਰ ਸਬ-ਇੰਸਪੈਕਟਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਮਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵਲੋਂ ਮੁਦਈ ਗੁਰਜੰਟ ਸਿੰਘ ਵਾਸੀ ਪਿੰਡ ਕਸੇਲ, ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ-ਤਾਰਨ ਦੇ ਬਿਆਨ 'ਤੇ ਦਰਜ ਕੀਤੇ ਮਾਮਲੇ 'ਚ ਮੁਖਬਰ ਖਾਸ ਦੀ ਪੁਖ਼ਤਾ ਸੂਚਨਾ ਦੇ ਅਧਾਰ 'ਤੇ ਪ੍ਰਭਜੀਤ ਸਿੰਘ ਉਰਫ ਪ੍ਰਭ ਉਰਫ ਗਿੱਲੀ ਵਾਸੀ ਪਿੰਡ ਮਰੜ ਜ਼ਿਲ੍ਹਾ ਅੰਮਿ੍ਤਸਰ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਗਏ | ਇਸੇ ਪ੍ਰਕਾਰ ਏ. ਐੱਸ. ਆਈ. ਮਨਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵਲੋਂ ਗਿ੍ਫ਼ਤਾਰ ਕੀਤੇ ਲਵਦੀਪ ਸਿੰਘ ਉਰਫ ਲਵ ਵਾਸੀ ਚੱਲਿਆ ਦਾ ਡੇਰਾ ਪਿੰਡ ਮਰੜ ਤਹਿਸੀਲ ਬਟਾਲਾ ਜ਼ਿਲ੍ਹਾ ਅੰਮਿ੍ਤਸਰ ਪਾਸੋਂ ਵੀ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਰਵੀ ਕੁਮਾਰ ਉਰਫ ਰਵੀ ਵਾਸੀ ਛੋਟਾ ਹਰੀਪੁਰਾ, ਥਾਣਾ ਗੇਟ ਹਕੀਮਾ ਪਾਸੋਂ ਚੋਰੀ ਦੀਆਂ 2 ਐਕਟਿਵਾ, ਅਨੀਰੁਧ ਸ਼ਰਮਾ ਵਾਸੀ ਕੋਟ ਖਾਲਸਾ, ਦਸ਼ਮੇਸ਼ ਨਗਰ ਨੂੰ ਚੋਰੀ ਦੀਆਂ 2 ਐਕਟਿਵਾ ਅਤੇ 2 ਮੋਟਰਸਾਈਕਲ, ਦਾਨਿਸ਼ ਉਰਫ਼ ਦਾਨਵ ਵਾਸੀ ਅੰਦਰੂਨ ਖਜਾਨਾ ਗੇਟ ਹਾਲ ਵਾਸੀ ਬਾਹਰਵਾਰ ਗਿਲਵਾਲੀ ਗੇਟ ਨੂੰ ਚੋਰੀ ਦੀ 1 ਐਕਟਿਵਾ ਅਤੇ ਅੰਗਰੇਜ ਸਿੰਘ ਵਾਸੀ ਪਿੰਡ ਪੂਨੀਆ, ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨ-ਤਾਰਨ ਹਾਲ ਵਾਸੀ ਪਿੰਡ ਅਦਲੀਵਾਲ, ਰਾਜਾਸਾਂਸੀ ਅੰਮਿ੍ਤਸਰ ਦਿਹਾਤੀ ਨੂੰ ਚੋਰੀ ਦੀ 1 ਐਕਟਿਵਾ ਅਤੇ 1 ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ |