20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਕੌਮਾਂਤਰੀ ਗਤਕਾ ਦਿਵਸ ਮਨਾਇਆ <br/>

ਅਜੀਤ ਡੈਸਕ 22-06-2025
ਸੁਲਤਾਨਵਿੰਡ, 21 ਜੂਨ (ਗੁਰਨਾਮ ਸਿੰਘ ਬੁੱਟਰ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਜਥਾ ਸਿਰ ਲੱਥ ਖਾਲਸਾ ਦੇ ਮੁਖ ਸੇਵਾਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਗੁਰਦੁਆਰਾ ਅਟਾਰੀ ਸਾਹਿਬ ਦੇ ਮੈਨੇਜਰ ਰਛਪਾਲ ਸਿੰਘ ਅਤੇ 21 ਮੈਂਬਰੀ ਕਮੇਟੀ ਦੇ ਸਹਿਯੋਗ ਨਾਲ ਅਰਦਾਸ ਉਪਰੰਤ ਕੌਮਾਂਤਰੀ ਗਤਕਾ ਦਿਵਸ ਮਨਾਇਆ ਗਿਆ | ਜਿਸ ਵਿਚ ਸਹਿਬਜਾਦਾ ਬਾਬਾ ਅਜੀਤ ਸਿੰਘ ਗਤਕਾ ਅਖਾੜਾ ਅੰਮਿ੍ਤਸਰ, ਸ਼੍ਰੋਮਣੀ ਅਖਾੜਾ ਗਤਕਾ ਰਾਮਸਰ ਅੰਮਿ੍ਤਸਰ ਅਤੇ ਯੋਧਵੀਰ ਖਾਲਸਾ ਗਤਕਾ ਅਖਾੜਾ ਅਤੇ ਹੋਰ ਗਤਕਾ ਪਾਰਟੀਆਂ ਵਲੋਂ ਵੀ ਸ਼ਿਰਕਤ ਕੀਤੀ ਗਈ, ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ ਉਥੇ ਹੀ ਚੰਗੇ ਜੌਹਰ ਦਿਖਾਉਣ ਵਾਲੀਆਂ ਗਤਕਾ ਪਾਰਟੀਆਂ ਨੂੰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਵਲੋਂ ਸਿਰੋਪਾਓ ਅਤੇ ਯਾਦਗਾਰ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਅਜੋਕੇ ਸਮੇਂ ਦੀ ਨੌਜਵਾਨ ਪੀੜੀ ਗਤਕੇ ਨੂੰ ਭੁੱਲ ਕਿ ਕਈ ਤਰ੍ਹਾਂ ਦੀ ਲੱਚਰਤਾ 'ਚ ਪੈ ਰਹੀ ਹੈ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਮੋਬਾਈਲ ਫੋਨ ਅਤੇ ਨਸ਼ੇ ਹਨ | ਸੋਸ਼ਲ ਮੀਡੀਆ ਦੀ ਆੜ ਵਿਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਡੀਓ ਬਣਾ ਕੇ ਇੰਟਰਨੈਟ 'ਤੇ ਅੱਪਲੋਡ ਕਰਦੇ ਹਨ ਜਿਨ੍ਹਾਂ ਵੱਲ ਦੇਖ ਕੇ ਬਾਕੀ ਬੱਚੇ ਵੀ ਕੁਰਾਹੇ ਪੈ ਕੇ ਆਪਣਾ ਨੁਕਸਾਨ ਕਰਵਾ ਰਹੇ ਹਨ | ਇਸੇ ਤਰ੍ਹਾਂ ਨਸ਼ਿਆਂ ਵਿਚ ਗ੍ਰਸੀ ਜਾ ਰਹੀ ਨੌਜਵਾਨ ਪੀੜੀ ਭਵਿੱਖ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਦੇਸ਼ ਅਤੇ ਕੌਮ ਨੂੰ ਬਚਾਇਆ ਜਾ ਸਕੇ | ਇਸ ਮੌਕੇ ਭਾਈ ਦਿਲਬਾਗ ਸਿੰਘ ਤੋ ਇਲਾਵਾ ਭਾਈ ਹਰੀ ਸਿੰਘ, ਭਾਈ ਪਾਰਸ ਸਿੰਘ, ਭਾਈ ਸਤਿੰਦਰ ਸਿੰਘ ਨਿਹੰਗ, ਭਾਈ ਸੱਜਣ ਸਿੰਘ ਪੱਟੀ, ਨਿਰਮਲ ਸਿੰਘ ਵਲਟੋਹਾ, ਡਾ. ਸੁਪਿੰਦਰ ਸਿੰਘ ਢਿੱਲੋਂ, ਸੁਖਪਾਲ ਸਿੰਘ, ਅਰਜਨ ਸਿੰਘ, ਰਣਜੋਧ ਸਿੰਘ, ਸੁਰਜੀਤ ਸਿੰਘ ਚੀਮਾ, ਹਰਜੀਤ ਸਿੰਘ, ਤਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਵਾਸੀਆਂ ਵਲੋਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਕੌਂਸਲਰ ਹੁੰਦਲ ਦਾ ਸਨਮਾਨ <br/> ਅਗਲੀ ਖ਼ਬਰ ਜ਼ੋਨ-1 ਦੇ ਥਾਣਾ ਈ-ਡਵੀਜ਼ਨ ਵਲੋਂ ਦੋ ਪਹੀਆ ਵਾਹਨ ਚੋਰ ਗਰੋਹ ਬੇਨਕਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।