20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵਾਰਡ ਵਾਸੀਆਂ ਵਲੋਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਕੌਂਸਲਰ ਹੁੰਦਲ ਦਾ ਸਨਮਾਨ <br/>

ਅਜੀਤ ਡੈਸਕ 22-06-2025
ਵੇਰਕਾ, 21 ਜੂਨ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ 18 ਵੇਰਕਾ ਦੇ ਇਲਾਕਿਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਇਲਾਕਾ ਨਿਵਾਸੀਆਂ ਦਾ ਇਲਾਕਾ ਕੌਂਸਲਰ ਨਵਦੀਪ ਸਿੰਘ ਹੁੰਦਲ ਦਾ ਨਗਰ ਵਾਸੀਆਂ ਦੁਆਰਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ | ਇਸ ਸੰਬੰਧੀ ਇਲਾਕਾ ਨਿਵਾਸੀਆਂ ਦੀ ਹੋਈ ਮੀਟਿੰਗ ਵਿਚ ਹਾਜ਼ਰ ਪ੍ਰਧਾਨ ਹਰਜਿੰਦਰ ਸਿੰਘ, ਚਰਨਜੀਤ ਬਿੰਦਰਾ, ਗੁਰਨਾਮ ਸਿੰਘ, ਬਚਨ ਦਾਸ, ਕਸ਼ਮੀਰੀ ਲਾਲ, ਹੀਰਾ ਸਿੰਘ, ਬਿੱਟੂ ਬਹਾਦਰ, ਸਰੋਜ ਚੰਦ, ਸੋਨੂੰ ਸ਼ਰਮਾ, ਰੇਸ਼ਮ ਸਿੰਘ, ਹਰਪਾਲ ਸਿੰਘ ਬਿਟੂ ਵੇਰਕਾ ਆਦਿ ਨੇ ਦੱਸਿਆ ਕਿ ਸਰਕਾਰ ਨਾ ਹੁੰਦਿਆਂ ਵੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰ ਹੁੰਦਲ ਦੁਆਰਾ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਨਿਊ ਅਜ਼ਾਦ ਨਗਰ ਵਿਚ ਬਿਜਲੀ ਦੀ ਲੰਮੇ ਸਮਾਂ ਤੋਂ ਦਰਪੇਸ਼ ਮੁਸ਼ਕਿਲ ਨੂੰ ਬਿਜਲੀ ਦੀ ਵੱਡੀ ਸਮੱਸਿਆ ਦੇ ਹੱਲ ਤੋਂ ਇਲਾਵਾ ਲੁੱਕ ਵਾਲੀਆਂ ਸੜਕਾਂ, ਸੀਵਰੇਜ ਪ੍ਰਣਾਲੀ ਠੀਕ ਕਰਵਾਈ, ਨਵੇਂ ਬਾਜ਼ਾਰ ਤੇ ਗਲੀਆਂ, ਸਟਰੀਟ ਲਾਈਟਾਂ ਅਤੇ ਕੋਵਿਡ ਦੀ ਮਹਾਂਮਰੀ ਦੌਰਾਨ ਲੋਕਾਂ ਵਿਚ ਆਮ ਵਾਂਗ ਵਿਚਰਦੇ ਰਹੇ | ਕੌਂਸਲਰ ਨਵਦੀਪ ਸਿੰਘ ਹੁੰਦਲ ਨੇ ਵਾਰਡ ਵਾਸੀਆਂ ਦੁਆਰਾ ਦਿੱਤੇ ਜਾ ਰਹੇ ਮਾਣ ਸਨਮਾਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਭ ਸਾਬਕਾ ਵਿਧਾਇਕ ਡਾ. ਨਵਜੋਤ ਸਿੰਘ ਸਿੱਧੂ ਦੇ ਯਤਨਾ ਸਦਕਾ ਸਭ ਸੰਭਵ ਹੋ ਸਕਿਆ ਹੈ | ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਡਾ: ਸਿੱਧੂ ਦੁਆਰਾ ਜਾਰੀ ਗ੍ਰਾਂਟਾਂ ਨਾਲ ਸਭ ਤੋਂ ਵੱਧ ਇਸ ਵਾਰਡ ਦਾ ਵਿਕਾਸ ਤੇ ਮੁੱਢਲੀਆਂ ਸਹੂਲਤਾਂ ਹੋਈਆਂ ਹਨ ਤੇ ਲੋਕਾਂ ਦੀ ਸੇਵਾ ਵਿਚ ਉਹ ਹਮੇਸ਼ਾ ਹਾਜ਼ਰ ਰਹਿ ਕੇ ਵਾਰਡ ਵਾਸੀਆਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ |

ਪਿਛਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਹਮੇਸ਼ਾ ਤਿਆਰ¸ਸੁਖਵਿੰਦਰ ਬਿੰਦਰਾ <br/> ਅਗਲੀ ਖ਼ਬਰ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਕੌਮਾਂਤਰੀ ਗਤਕਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।