22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤਾਂ ਲਈ ਸਰਹੱਦੀ ਪਿੰਡਾਂ 'ਚ ਡਟੇ ਸੇਵਾ ਭਾਰਤੀ ਦੇ ਪ੍ਰਧਾਨ ਤਹਿਸੀਲਦਾਰ ਜੇ.ਪੀ. ਸਲਵਾਨ <br/>

ਅਜੀਤ ਡੈਸਕ 04-09-2025
ਅੰਮਿ੍ਤਸਰ, 3 ਸਤੰਬਰ (ਰੇਸ਼ਮ ਸਿੰਘ)-ਹੜ੍ਹ ਪੀੜਤਾਂ ਲਈ ਜਿਥੇ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਸੰਗਠਨ ਸੇਵਾ 'ਚ ਲਗੇ ਹੋਏ ਹਨ ਉਥੇ ਭਾਰਤ ਪਾਕਿ ਸਰਹੱਦ ਦੇ ਐਨ ਨੇੜੇ ਪਿੰਡਾਂ 'ਚ ਸੇਵਾ ਭਾਰਤੀ ਦੇ ਪ੍ਰਧਾਨ ਤੇ ਸਾਬਕਾ ਤਹਿਸੀਲਦਾਰ ਜੇ.ਪੀ. ਸਲਵਾਨ ਵੀ ਆਪਣੀ ਟੀਮ ਸਮੇਤ ਡਟੇ ਹੋਏ ਹਨ | ਸ੍ਰੀ ਸਲਵਾਨ ਨੇ ਦਸਿਆ ਕਿ ਉਨ੍ਹਾਂ ਵਲੋਂ ਅਜਨਾਲਾ ਤਹਿਸੀਲ ਦੇ ਪਿੰਡਾਂ ਕਮੀਰਪੁਰਾ ਤੇ ਬੱਲ ਲਬੇ ਦਰਿਆ 'ਚ ਸੈਂਕੜੇ ਦੀ ਤਾਦਾਦ 'ਚ ਰਾਸ਼ਨ ਕਿੱਟਾਂ, ਸੁਕੀਆਂ ਰਸਦਾਂ ਪਾਣੀ ਤੇ ਬਣਿਆ ਹੋਇਆ ਲੰਗਰ ਵੀ ਵੰਡਿਆ ਜਾ ਰਿਹਾ ਹੈ | ਇਹ ਦੋਵੇਂ ਪਿੰਡ ਭਾਰਤ ਪਾਕਿ ਸਰਹੱਦ ਦੇ ਬਿਲਕੁਲ ਨਾਲ ਹੋਣ ਕਾਰਨ ਇਨ੍ਹਾਂ ਪਿੰਡਾਂ 'ਚ ਆਮ ਲੋਕ ਬਹੁਤ ਘਟ ਜਾ ਰਹੇ ਹਨ |
ਇਸ ਮੌਕੇ ਸ੍ਰੀ ਸਲਵਾਨ ਤੋਂ ਇਲਾਵਾ ਜਨ: ਸਕੱਤਰ ਦੀਪਕ ਨੰਦਾ, ਸਕੱਤਰ ਨਵਲ ਸ਼ਰਮਾ, ਕਮੀਰਪੁਰਾ ਦੇ ਸਰਪੰਚ ਜਸਜੀਤ ਸਿੰਘ, ਨੰਬਰਦਾਰ ਗੁਰਦੀਪਕ ਸਿੰਘ, ਪਰਮਜੀਤ ਸਲਵਾਨ ਤੇ ਸੰਚਿਤ ਸਲਵਾਨ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਤੇ ਗ਼ੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ 'ਚ 3 ਮੁਲਜ਼ਮ ਕਾਬੂ <br/> ਅਗਲੀ ਖ਼ਬਰ ਹੜ੍ਹਾਂ ਤੇ ਬਾਰਿਸ਼ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਹੁਣ ਤੱਕ 35 ਕਰੋੜ ਤੋਂ ਵਧੇਰੇ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।