15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੈਨੇਡਾ ਤੋਂ ਡਿਪੋਰਟ ਹੋਇਆ ਨੌਜਵਾਨ ਸਾਥੀ ਸਣੇ ਖਿਡੌਣਾ ਪਿਸਤੌਲ ਨਾਲ ਲੁੱਟਣ ਦੇ ਮਾਮਲੇ 'ਚ ਕਾਬੂ

ਖਿਡੌਣਾ ਪਿਸਤੌਲ ਨਾਲ ਰਾਹਗੀਰਾਂ ਨੂੰ ਲੁੱਟਣ ਵਾਲੇ ਮੁਲਜ਼ਮਾਂ ਦੀ ਗਿ੍ਫਤਾਰੀ ਦਾ ਖੁਲਾਸਾ ਕਰਦੇ ਹੋਏ ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਤੇ ਗਿ੍ਫਤਾਰ ਕੀਤੇ ਮੁਲਜ਼ਮ ਥਾਣਾ ਸੀ. ਡਵੀਜ਼ਨ ਦੀ ਪੁਲਿਸ ਪਾਰਟੀ ਨਾਲ | ਤਸਵੀਰਾਂ : ਹਰਜੀਤ ਸਿੰਘ <br/> 23-09-2025
ਅੰਮਿ੍ਤਸਰ, 22 ਸਤੰਬਰ (ਰੇਸ਼ਮ ਸਿੰਘ)-ਕੈਨੇਡਾ ਤੋਂ ਅਪਰਾਧਿਕ ਕਾਰਵਾਈ ਕਰਨ ਕਾਰਨ ਡਿਪੋਰਟ ਹੋਇਆ ਨੌਜਵਾਨ ਅੰਮਿ੍ਤਸਰ 'ਚ ਆਪਣੇ ਇਕ ਹੋਰ ਸਾਥੀ ਸਮੇਤ ਖਿਡੌਣਾ ਪਿਸਤੌਲ ਨਾਲ ਲੁੱਟ ਦੇ ਮਾਮਲੇ 'ਚ ਗਿ੍ਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਪੁਲਿਸ ਨੇ ਖਿਡੌਣਾ ਪਿਸਤੌਲ ਤੇ ਖੋਹੀ ਗਈ ਕਾਰ ਬਰਾਮਦ ਕਰ ਲਈ ਗਈ ਹੈ | ਇਹ ਪ੍ਰਗਟਾਵਾ ਅੱਜ ਇਥੇ ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਨੇ ਕਰਦਿਆਂ ਦਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਰਸ਼ਪਾਲ ਸਿੰਘ ਉਰਫ ਗੋਲਡੀ ਵਾਸੀ ਪੱਤੀ ਸ਼ਾਮ ਦੀ ਪਿੰਡ ਸੁਰਸਿੰਘ ਪੱਟੀ ਤੇ ਵਤਨਾਮ ਸਿੰਘ ਵਾਸੀ ਪਿੰਡ ਢੋਟੀਆਂ ਨੌਸ਼ਹਿਰਾ ਪਨੂੰਆਂ ਹਾਲ ਚੌਕ ਜੈ ਸਿੰਘ ਅੰਦਰੂਨ ਗਿਲਵਾਲੀ ਗੇਟ ਵਜੋਂ ਹੋਈ ਹੈ | ਇਨ੍ਹਾਂ ਪਾਸੋਂ ਇਕ ਕਾਰ ਆਈ.10 ਮੈਗਨਾ ਵੀ ਬਰਾਮਦ ਹੋਈ ਹੈ | ਉਨ੍ਹਾਂ ਦਸਿਆ ਕਿ ਇਹ ਮੁਕੱਦਮਾ ਮੋਤੀ ਅਰੋੜਾ ਵਾਸੀ ਸ਼ਹੀਦ ਊਧਮ ਸਿੰਘ ਕਲੋਨੀ ਝਬਾਲ ਰੋਡ ਨੇ ਦਰਜ਼ ਕਰਵਾਇਆ ਸੀ ਜਿਸ ਨੇ ਪੁਲਿਸ ਨੂੰ ਕਿਹਾ ਕਿ ਉਸਦੀ ਆਈ.10 ਕਾਰ ਰੰਗ ਸਿਲਵਰ ਨੇੜੇ ਪੰਜ ਪੀਰ ਗਿਲਵਾਲੀ ਗੇਟ ਤੋਂ 2 ਅਣਪਛਾਤੇ ਵਿਅਕਤੀਆਂ ਵਲੋਂ ਪਿਸਤੌਲ ਵਿਖਾ ਕੇ ਖੋਹ ਲਈ ਗਈ ਸੀ | ਜਿਸ ਤੇ ਥਾਣਾ ਸੀ-ਡਵੀਜ਼ਨ, ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ | ਪੁਲਿਸ ਪਾਰਟੀ ਵਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਰਾਹਗੀਰਾਂ ਪਾਸੋਂ ਕਾਰ ਖੋਹਣ ਵਾਲੇ ਉਕਤ ਦੋਵਾਂ ਨੂੰ ਕਾਬੂ ਕਰ ਲਿਆ ਗਿਆ | ਇਨ੍ਹਾਂ 'ਚ ਰਛਪਾਲ ਸਿੰਘ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਜ਼ਿਲ੍ਹਾ ਤਰਨਾਰਨ ਵਿਖੇ ਦਰਜ ਹਨ | ਜਦੋਂ ਕਿ ਵਤਨਾਮ ਸਿੰਘ ਜੋ ਕਿ ਕੈਨੇਡਾ ਦਾ ਪੀ.ਆਰ. ਸੀ. ਪਰ ਕੈਨੇਡਾ ਵਿਖੇ ਅਪਰਾਧਿਕ ਕਾਰਵਾਈਆਂ ਕਾਰਨ 2018 ਵਿਚ ਕੈਨੇਡਾ ਤੋਂ ਕੱਢ ਦਿੱਤਾ ਗਿਆ ਸੀ | ਇਸ ਮੌਕੇ ਪ੍ਰਵੇਸ਼ ਚੋਪੜਾ ਏ.ਸੀ.ਪੀ. (ਦੱਖਣੀ) ਤੇ ਸਬ ਇੰਸ: ਰਜਵੰਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰਬਰ 10 'ਚ ਕੌਂਸਲਰ ਮਨੋਜ ਅਗਨੀਹੋਤਰੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਮੀਟਿੰਗ ਅਗਲੀ ਖ਼ਬਰ ਸ਼ਹੀਦ ਬਾਬਾ ਬੁਲਾਕਾ ਸਿੰਘ ਦੀ ਯਾਦ 'ਚ ਇਤਿਹਾਸਿਕ ਪਿੰਡ ਸਾਂਘਣਾ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।