14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅੰਮ੍ਰਿਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੀ ਮਾਤਾ ਜਨਕ ਰਾਣੀ ਅਤੇ ਮੁਸਕਾਨ ਦਾ ਸਕੂਲ ਡਾਇਰੈਕਟਰ ਅੰਜਨਾ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਨਿੱਘਾ ਸਵਾਗਤ ਕੀਤਾ।

ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੀ ਮਾਤਾ ਜਨਕ ਰਾਣੀ ਅਤੇ ਮੁਸਕਾਨ ਦਾ ਸਕੂਲ ਡਾਇਰੈਕਟਰ ਅੰਜਨਾ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਗਿੱਧੇ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ। ਇਸ ਮੌਕੇ ਮਹਿਮਾਨਾਂ ਨੇ ਜਿਥੇ ਸ਼ਾਨਦਾਰ ਸਮਾਗਮ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਉਥੇ ਹੀ ਸਕੂਲ ਪ੍ਰਬੰਧਨ ਨੇ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਵਿਕਰਮ ਸੇਠ ਦੇ ਨਿਰੰਤਰ ਮਾਰਗਦਰਸ਼ਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਅੰਤ ’ਚ ਡਾਇਰੈਕਟਰ ਅੰਜਨਾ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਆਏ ਹੋਏ ਮਹਿਮਾਨਾਂ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਤੀਆ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਹੋਏ ਸ਼ੂੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸ਼ਿਵਪੁਰੀ ’ਚ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਦਾਨ ਰਾਸ਼ੀ ਦਿੱਤੀ ਅਗਲੀ ਖ਼ਬਰ ਰਿਆਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।