ਅੰਮਿ੍ਤਸਰ, 15 ਅਕਤੂਬਰ (ਜੱਸ)-ਸਮਾਜ ਸੇਵੀ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਅੰਮਿ੍ਤਸਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਭਲਾਈ ਦੇ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤਹਿਤ ਅਜਨਾਲਾ ਅਤੇ ਰਮਦਾਸ ਹਲਕਿਆਂ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿਚ ਸਹਾਇਤਾ ਵਜੋਂ ਗਰਮ ਕਪੜੇ, ਕੰਬਲ, ਲੋਈਆਂ ਤੇ ਦਵਾਈਆਂ ਵੰਡੀਆਂ ਗਈਆਂ | ਇਹ ਸਹਾਇਤਾ ਸਮੱਗਰੀ ਇਕੱਤਰ ਕਰਨ ਤੇ ਵੰਡਣ ਲਈ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਜੇ. ਐਸ. ਟੰਡਨ, ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਬੱਗਾ, ਅਵਤਾਰ ਸਿੰਘ ਟਰੱਕਾਂ ਵਾਲੇ ਅਤੇ ਹੋਰ ਸਟਾਫ ਵਲੋਂ ਸੇਵਾ ਵਿਚ ਹਿੱਸਾ ਪਾਇਆ ਗਿਆ |