28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਫੁਲਕਾਰੀ ਵਲੋਂ ਸਮਾਜ ਦੀ ਬਿਹਤਰੀ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਕੀਤੇ ਜਾ ਰਹੇ ਵੱਡੇ ਉਪਰਾਲੇ-ਮਿਨਾਕਸ਼ੀ ਖੰਨਾ <br/>

ਅਜੀਤ ਡੈਸਕ 16-10-2025
ਅੰਮਿ੍ਤਸਰ, 15 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫੁਲਕਾਰੀ ਸਮਾਜ ਦੀ ਬਿਹਤਰੀ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ, ਤਾਂ ਜੋ ਔਰਤਾਂ ਦੇਸ਼ ਦੀ ਤਰੱਕੀ 'ਚ ਆਪਣਾ ਅਹਿਮ ਯੋਗਦਾਨ ਪਾ ਸਕਣ | ਉਕਤ ਸ਼ਬਦਾਂ ਦਾ ਪ੍ਰਗਟਾਵਾ ਫੁਲਕਾਰੀ ਦੇ ਪ੍ਰਧਾਨ ਮੀਨਾਕਸ਼ੀ ਖੰਨਾ ਨੇ ਕਰਦਿਆਂ ਕਿਹਾ ਕਿ ਫੁਲਕਾਰੀ ਡਬਲਿੳ. ਓ. ਏ. ਜ਼ਿੰਦਗੀਆਂ ਨੂੰ ਛੂਹਣ ਅਤੇ ਬਦਲਾਅ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ 'ਚ ਫੁਲਕਾਰੀ ਨੇ ਪ੍ਰਭਾਵਸ਼ਾਲੀ ਪਹਿਲਕਦਮੀਆਂ ਦੀ ਇਕ ਲੜੀ ਸ਼ੁਰੂ ਕਰਦਿਆਂ ਇਕ ਵੱਡੇ ਪੱਧਰ 'ਤੇ ਸਰਵਾਈਕਲ ਕੈਂਸਰ ਜਾਗਰੂਕਤਾ ਦੌੜ, ਈ-ਪਰਿਵਰਤਨ ਜੋ ਕਿ ਇੱਕ ਈ-ਕੂੜਾ ਇਕੱਠਾ ਕਰਨ ਅਤੇ ਰੀਸਾਈਕਲਿੰਗ ਮੁਹਿੰਮ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਦੀ ਹੈ, ਤੋਂ ਇਲਾਵਾ ਤਣਾਅ ਰਾਹਤ ਸੈਸ਼ਨ, ਹਾਲ ਹੀ 'ਚ ਆਏ ਹੜ੍ਹਾਂ ਤੋਂ ਬਾਅਦ, ਫੁਲਕਾਰੀ ਨੇ ਗਰੀਬ ਪਰਿਵਾਰਾਂ ਨੂੰ ਸਕੂਲ ਕਿੱਟਾਂ ਅਤੇ ਰਾਸ਼ਨ ਦੀਆਂ ਚੀਜ਼ਾਂ ਵੰਡ ਕੇ ਸਹਾਇਤਾ ਪ੍ਰਦਾਨ ਕੀਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫੁਲਕਾਰੀ ਨੇ ਡਿਜੀਟਲ, ਵਿੱਤੀ ਅਤੇ ਸੋਸ਼ਲ ਮੀਡੀਆ ਸਾਖਰਤਾ ਰਾਹੀਂ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਨਵਿਆ ਸ਼ਕਤੀ ਪ੍ਰੋਗਰਾਮ ਦੇ ਤਹਿਤ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ, ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਵਿਖੇ ਮੈਡੀਕਲ ਵਿਦਿਆਰਥੀਆਂ ਲਈ ਆਪਣੇ ਫੁਲਕਾਰੀ ਫੈਲੋਸ਼ਿਪ ਪ੍ਰੋਗਰਾਮ, ਖਾਲਸਾ ਕਾਲਜ ਵਿਖੇ ਇਕ ਫੈਕਲਟੀ ਵਿਕਾਸ ਪ੍ਰੋਗਰਾਮ ਅਤੇ ਵਿਦਿਆਰਥੀ ਓਰੀਐਂਟੇਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹੁਣ ਆਉਣ ਵਾਲੇ ਮਹੀਨਿਆਂ ਦੀ ਫੁਲਕਾਰੀ ਬਾਜ਼ਾਰ 2025, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਇਕ ਮੌਜੂਦਾ ਮਾਮਲਿਆਂ ਦਾ ਪ੍ਰੋਗਰਾਮ, ਪ੍ਰਸਿੱਧ ਸ਼ੈੱਫ ਅਨਾਹਿਤਾ ਢੋਂਡੀ ਨਾਲ ਇਕ ਰਸੋਈ ਅਨੁਭਵ ਅਤੇ ਵੀਅਤਨਾਮ ਦੀ ਫੁਲਕਾਰੀ ਯਾਤਰਾ ਦਾ ਅਨੁਭਵ ਹੋਵੇਗਾ | ਇਸ ਮੌਕੇ ਉਪ ਪ੍ਰਧਾਨ ਕਵਿਤਾ ਕਾਹਲੋਂ, ਸਕੱਤਰ ਨੀਰੂ ਗੁਪਤਾ, ਨੂਪੁਰ ਕਪੂਰ, ਖ਼ਜ਼ਾਨਚੀ ਰੂਬੀ ਬੱਤਰਾ, ਸਲੋਨੀ ਪੋਦਾਰ, ਮਾਰਕੀਟਿੰਗ ਮੁਖੀ ਸਨਿਗਦਾ ਗੋਇਲ ਅਤੇ ਮੀਨਾ ਸਿੰਘ, ਰੁਮਿਤਾ ਅਰੋੜਾ, ਪਿ੍ਯੰਕਾ ਗੋਇਲ, ਦਿਨਿਕਾ ਜਾਜੂ ਸ਼ਾਮਲ ਸਨ |

ਪਿਛਲੀ ਖ਼ਬਰ ਪ੍ਰਧਾਨ ਧਾਮੀ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਦੋ ਹੋਰ ਟਰੱਕ ਸੁਲਤਾਨਪੁਰ ਲੋਧੀ ਲਈ ਕੀਤੇ ਰਵਾਨਾ <br/> ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਪ੍ਰਧਾਨ ਨੇ ਉਪ ਚੇਅਰਮੈਨ 'ਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।