ਅੰਮਿ੍ਤਸਰ, 15 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਐਕਸੈਲਸਮ ਹਾਈ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਸਕੂਲ ਸਮੂਹ ਨੂੰ ਪ੍ਰਭਾਵਸ਼ਾਲੀ ਸਜਾਵਟ ਨਾਲ ਸਜਾਇਆ ਗਿਆ | ਜਸ਼ਨ ਦੀ ਸ਼ੁਰੂਆਤ ਦੀਵਾਲੀ ਦੀ ਮਹੱਤਤਾ 'ਤੇ ਜ਼ੋਰ ਦੇਣ ਵਾਲੀ ਇਕ ਵਿਸ਼ੇਸ਼ ਸਭਾ ਨਾਲ ਹੋਈ, ਇਸ ਤੋਂ ਬਾਅਦ ਮਨਮੋਹਕ ਨਾਚ ਪ੍ਰਦਰਸ਼ਨ, ਰੂਹਾਨੀ ਗੀਤ, ਅਤੇ 'ਰਾਮ ਰਾਜ' 'ਤੇ ਇਕ ਦਿਲਚਸਪ ਨਾਟਕ ਪੇਸ਼ ਕੀਤਾ ਗਿਆ, ਜੋ ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ | ਵਿਦਿਆਰਥੀਆਂ ਨੇ ਸਮਾਗਮ 'ਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਆਪਣੀ ਪ੍ਰਤਿਭਾ ਅਤੇ ਤਿਉਹਾਰਾਂ ਦੀ ਖੁਸ਼ੀ ਦਾ ਪ੍ਰਦਰਸ਼ਨ ਕੀਤਾ | ਡਾਇਰੈਕਟਰ/ਪਿ੍ੰਸੀਪਲ ਗੁਨੀਤਾ ਗਰੇਵਾਲ ਨੇ ਸਾਰਿਆਂ ਨੂੰ ਵਾਤਾਵਰਣ-ਅਨੁਕੂਲ ਅਤੇ ਸਦਭਾਵਨਾਪੂਰਕ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ | ਇਹ ਸਮਾਗਮ ਇਕ ਰੂਹਾਨੀ ਰਾਮ ਸਤੂਤੀ ਅਤੇ ਆਰਤੀ ਨਾਲ ਸਮਾਪਤ ਹੋਇਆ |