28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਆਸਟ੍ਰੇਲੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੇ ਡੈਲੀਗੇਟਾਂ ਨਾਲ ਮੀਟਿੰਗ ਉਪਰੰਤ 'ਔਜੀ ਹੱਬ' ਦੇ ਐੱਮ. ਡੀ. ਹਰਮਨਜੀਤ ਕੰਗ ਵਾਪਸ ਪਰਤੇ <br/>

ਅਜੀਤ ਡੈਸਕ 16-10-2025
ਅੰਮਿ੍ਤਸਰ, 15 ਅਕਤੂਬਰ (ਹਰਮਿੰਦਰ ਸਿੰਘ)-ਆਸਟ੍ਰੇਲੀਆ ਸਟੱਡੀ ਵੀਜ਼ਾ ਮਾਹਿਰ ਹਰਮਨਜੀਤ ਸਿੰਘ ਕੰਗ ਆਪਣੇ ਆਸਟ੍ਰੇਲੀਆ ਦੇ ਦੌਰੇ ਤੋਂ ਵਾਪਸ ਪੰਜਾਬ ਪਰਤ ਚੁੱਕੇ ਹਨ | ਇਥੇ ਉਨ੍ਹਾਂ ਨੇ ਗੱਲਬਾਤ ਕਰਦੇ ਕਿਹਾ ਕਿ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਦੀ ਆਸਟ੍ਰੇਲੀਆ ਦੀਆਂ ਲੈਵਲ 2 ਯੂਨੀਵਰਸਿਟੀਆਂ ਦੇ ਡੈਲੀਗੇਟਾਂ ਨਾਲ ਵਿਸ਼ੇਸ਼ ਮੀਟਿੰਗਾਂ ਵੀ ਹੋਈਆਂ ਹਨ | ਹਰਮਨਜੀਤ ਸਿੰਘ ਕੰਗ ਨੇੇ ਕਿਹਾ ਕੇ ਇਸ ਸਮੇਂ ਆਸਟ੍ਰੇਲੀਆ ਦੇ ਨਵੇਂ ਨਿਯਮਾਂ ਅਤੇ ਖਾਸ ਕਰਕੇ ਲੈਵਲ 2 'ਚ ਭਾਰਤ ਦੇ ਆਉਣ ਕਰਕੇ ਕਾਫ਼ੀ ਅਫ਼ਵਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਤੋਂ ਵਿਦਿਆਰਥੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਲੈਵਲ 2 ਵਿਚ ਆਉਣ ਕਾਰਨ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਦੀ ਪ੍ਰਕਿਰਿਆ ਵਿਚ ਕੋਈ ਬਦਲਾਅ ਨਹੀਂ ਆਉਂਦਾ ਪਰ ਕੁਝ ਭੋਲੇ ਭਾਲੇ ਲੋਕ ਨਕਲੀ ਏਜੰਟਾਂ ਦੇ ਬਹਿਕਾਵੇ 'ਚ ਆ ਕੇ ਅਪਣਾ ਭਵਿੱਖ ਖ਼ਰਾਬ ਕਰ ਲੈਂਦੇ ਹਨ | ਇਸ ਲਈ ਆਸਟ੍ਰੇਲੀਆ ਜਾਣ ਦੇ ਚਾਹਵਾਨ ਹਮੇਸ਼ਾਂ ਆਸਟ੍ਰੇਲੀਆ ਦੇ ਮਾਹਿਰ ਏਜੰਟ ਕੋਲੋਂ ਹੀ ਸਲਾਹ ਲੈਣ | ਕੰਗ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ 100 ਪ੍ਰਤੀਸ਼ਤ ਨਤੀਜਿਆਂ ਦੀ ਸਫਲਤਾ ਅਤੇ ਲੰਬੇ ਤਜ਼ਰਬੇ ਨਾਲ ਔਜੀ ਹੱਬ ਦੇ ਕੰਮ ਨੂੰ ਸਫਲਤਾ ਦੀਆਂ ਉਚਾਈਆਂ 'ਤੇ ਪੁਹੰਚਾ ਰਹੇ ਹਨ | ਆਸਟ੍ਰੇਲੀਆ ਪਹੁੰਚ ਚੁੱਕੇ ਵਿਦਿਆਰਥੀਆਂ ਦੀ ਭਵਿੱਖੀ ਮਦਦ ਲਈ ਆਸਟ੍ਰੇਲੀਆ ਦੇ ਮੈਲਬੌਰਨ ਵਿਖ਼ੇ ਵੀ ਔਜੀ ਹੱਬ ਦਾ ਦਫ਼ਤਰ ਖੁੱਲ ਚੁਕਾ ਹੈ | ਕੰਗ ਨੇ ਕਿਹਾ ਕਿ ਉਹ ਪੰਜਾਬ ਅਗਲੇ ਇਕ ਮਹੀਨੇ ਲਈ ਮੌਜੂਦ ਹਨ, ਇਸ ਲਈ ਉਹ ਵਿਦਿਆਰਥੀ ਜੋਂ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ ਉਹ ਸਹੀ ਮੁਸ਼ਵਰੇ ਲਈ ਔਜੀ ਹੱਬ ਨਾਲ ਸੰਪਰਕ ਕਰ ਸਕਦੇ ਹਨ |
ਇਸ ਮੌਕ ਔਜੀ ਹੱਥ ਦੇ ਅੰਮਿ੍ਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਨੇ ਦੱਸਿਆ ਪੂਰੇ ਪੰਜਾਬ ਅੰਦਰ ਔਜੀ ਹੱਥ ਇਕ ਮਾਤਰ ਅਜਿਹੀ ਕੰਪਨੀ ਹੈ ਜੋ ਆਸਟ੍ਰੇਲੀਆ ਦੀਆਂ ਨਾਮਵਰ ਯੂਨੀਵਰਸਿਟੀਆਂ ਨਾਲ ਸਿੱਧਾ ਕੰਮ ਕਰਦੀ ਹੈ | ਜਿਸ ਕਰਕੇ ਹੀ ਉਨ੍ਹਾਂ ਦਾ ਵੀਜਾ ਸਕਸੈਸ ਰੇਟ ਸਭ ਤੋਂ ਬੇਹਤਰ ਹੈ | ਉਨ੍ਹਾਂ ਅੱਗੇ ਕਿਹਾ ਕਿ ਨਵੰਬਰ ਇਨਟੇਕ ਦੇ ਵੀਜ਼ੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਹਰ ਦਿਨ ਵੀਜ਼ੇ ਲੱਗ ਰਹੇ ਹਨ | ਆਸਟ੍ਰੇਲੀਆ ਦਾ ਫਰਵਰੀ ਇਨਟੇਕ ਸਭ ਤੋਂ ਵੱਡਾ ਇਨਟੇਕ ਹੁੰਦਾ ਹੈ ਜਿਸ ਵਿਚ ਵੀਜਾ ਮਿਲਣ ਦੀ ਉਮੀਦ ਜ਼ਿਆਦਾ ਹੁੰਦਾ ਹੈ | ਇਸ ਲਈ ਚਾਹਵਾਨ ਵਿਦਿਆਰਥੀ ਆਪਣੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ ਲੈ ਕੇ ਔਜੀ ਹੱਥ ਦੇ ਅੰਮਿ੍ਤਸਰ ਦਫ਼ਤਰ ਡੀ. ਬਲਾਕ ਰਣਜੀਤ ਐਵੀਨਿਊ, ਸਾਹਮਣੇ ਮਹਿੰਦਰਾ ਏਜੰਸੀ ਵਿਖੇ ਆ ਮਿਲ ਸਕਦੇ ਹਨ, ਜਾਂ ਫਿਰ ਬਟਾਲਾ ਅਤੇ ਗੁਰਦਾਸਪੁਰ ਦਫਤਰ 'ਚ ਵੀ ਮਿਲ ਸਕਦੇ ਹਨ |

ਪਿਛਲੀ ਖ਼ਬਰ ਆਵਾਜਾਈ ਜਾਮ ਦਾ ਕਾਰਨ ਬਣ ਰਹੇ ਈ-ਰਿਕਸ਼ਾ ਤੇ ਥ੍ਰੀ-ਵ੍ਹੀਲਰ-ਬਲਦੇਵ ਸਿੰਘ ਬੱਬੂ <br/> ਅਗਲੀ ਖ਼ਬਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।