17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦੀਵਾਲੀ ਲਈ ਨਵੀਂ ਵਿਆਹੀ ਦੁਲਹਨ ਵਾਂਗ ਸਜ ਰਹੇ ਬਾਜ਼ਾਰ, ਦੁਕਾਨਦਾਰਾਂ 'ਚ ਭਾਰੀ ਉਤਸ਼ਾਹ <br/>

ਅਜੀਤ ਡੈਸਕ 17-10-2025
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਦੀਵਾਲੀ ਦੇ ਤਿਉਹਾਰ ਲਈ ਬਾਜ਼ਾਰ ਸਜਣੇ ਸ਼ੁਰੂ ਹੋ ਗਏ ਹਨ | ਬਾਜ਼ਾਰਾਂ 'ਚ ਦੀਵਾਲੀ ਦੀ ਖ਼ਰੀਦਦਾਰੀ ਲਈ ਕੱਪੜਿਆਂ, ਸੁਨਿਆਰਿਆਂ, ਫ਼ਰਨੀਚਰ, ਇਲੈਕਟ੍ਰੀਕਲ ਸਾਮਾਨ, ਗਿਫ਼ਟ ਆਈਟਮ ਅਤੇ ਡਰਾਈ ਫਰੂਟ ਆਦਿ ਦੀਆਂ ਦੁਕਾਨਾਂ 'ਤੇ ਜਿੱਥੇ ਗਾਹਕਾਂ ਦੀਆਂ ਰੌਣਕਾਂ ਲੱਗਣੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ, ਉੱਥੇ ਹੀ ਦੁਕਾਨਦਾਰਾਂ ਅਤੇ ਸ਼ੋਅ ਰੂਮ ਮਾਲਕਾਂ ਵਲੋਂ ਆਪਣੇ ਵਪਾਰਕ ਅਦਾਰਿਆਂ ਦੇ ਅੰਦਰ ਬਾਹਰ ਰੰਗ ਬਰੰਗੀਆਂ ਲਾਈਟਾਂ, ਬਣਾਉਟੀ ਫੁੱਲਾਂ ਅਤੇ ਰੌਸ਼ਨੀਆਂ ਨਾਲ ਦਿਲ ਖਿਚਵੀਂ ਸਜਾਵਟ ਵੀ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਦੇ ਹੋਟਲਾਂ ਵਲੋਂ ਵੀ ਦਿੱਲਖਿਚਵੀਂ ਸਜਾਵਟ ਕੀਤੀ ਜਾ ਰਹੀ ਹੈ | ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਕਿਹਾ ਕਿ ਦੀਵਾਲੀ ਤਿਉਹਾਰ ਤੋਂ ਪਹਿਲਾਂ ਹੋਟਲਾਂ 'ਚ ਸੈਲਾਨੀਆਂ ਦੀਆਂ ਰੌਣਕਾਂ ਗੁਲਜ਼ਾਰ ਹੋਣੀਆਂ ਸ਼ੁਰੂ ਹੋ ਗਈਆਂ ਹਨ |

ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਵੰਸ਼ਜ ਗੁਰੂ ਨਗਰੀ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਲੈ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ... ਅਗਲੀ ਖ਼ਬਰ ਮਾਈ ਭਾਗੋ ਕਾਲਜ ਆਫ਼ ਫਾਰਮੇਸੀ ਦੀਆਂ ਵਿਦਿਆਰਥਣਾਂ ਨੇ ਮਨਾਈ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।