ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਬਾਬਾ ਬੁੱਢਾ ਜੀ ਵੰਸ਼ਜ ਸੰਪਰਦਾਇ ਨਾਲ ਸੰਬੰਧਿਤ ਸੰਸਥਾ ਦੇ ਮੁੱਖੀ ਪ੍ਰੋ: ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ ਆਪਣੇ ਗਾਗਰੀ ਜਥੇ ਸਮੇਤ ਗੂਰੂ ਨਗਰੀ ਦੇ ਪੰਜ ਸਰੋਵਰਾਂ ਵਿਚੋਂ ਭਰੀ ਅੰਮਿ੍ਤ ਜਲ ਦੀ ਗਾਗਰ ਲੈ ਕੇ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਰਾਹੀਂ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਜੈਕਾਰਿਆਂ ਦੀ ਗੂੰਜ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਲਈ ਰਵਾਨਾ ਹੋਏ | ਪ੍ਰੋ: ਰੰਧਾਵਾ ਦੇ ਨਾਲ ਗਾਗਰੀ ਜਥੇ 'ਚ ਗੁਰਦੇਵ ਸਿੰਘ, ਅਜਮੇਰ ਸਿੰਘ, ਸੰਤਾ ਸਿੰਘ, ਬਾਬਾ ਰਘਬੀਰ ਸਿੰਘ ਰੰਧਾਵਾ, ਗੁਰਸ਼ੇਰ ਸਿੰਘ, ਇੰਦਰਜੀਤ ਸਿੰਘ ਰੰਧਾਵਾ, ਗੁਰਨਾਮ ਸਿੰਘ, ਸਵਿੰਦਰ ਸਿੰਘ, ਗੁਰਜਿੰਦਰ ਸਿੰਘ, ਪਰਮਜੀਤ ਸਿੰਘ, ਬੀਬੀ ਸਤਵਿੰਦਰ ਕੌਰ ਰੰਧਾਵਾ, ਬੀਬੀ ਕੁਲਵੰਤ ਕੌਰ, ਬੀਬੀ ਜੁਗਿੰਦਰ ਕੌਰ ਰੰਧਾਵਾ ਅਤੇ ਹਰਜੀਤ ਕੌਰ ਆਦਿ ਵੀ ਸ਼ਾਮਿਲ ਸਨ | ਪ੍ਰੋ: ਰੰਧਾਵਾ ਨੇ ਦੱਸਿਆ ਕਿ ਇਹ ਜਲ ਦੀ ਗਾਗਰ 20 ਅਕਤੂਬਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਇਸ਼ਨਾਨ ਲਈ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਭੇਟ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਬਾਬਾ ਬੁੱਢਾ ਵੰਸ਼ਜ ਵਲੋਂ ਪ੍ਰੋ: ਰੰਧਾਵਾ ਵਲੋਂ ਪਿਛਲੇ 15 ਸਾਲਾਂ ਤੋਂ ਲਗਾਤਾਰ ਤਖ਼ਤ ਇਸ਼ਨਾਨ ਲਈ ਅੰਮਿ੍ਤਸਰ ਦੇ ਪੰਜ ਸਰੋਵਰਾਂ ਵਿਚੋਂ ਜਲ ਦੀ ਗਾਗਰ ਭਰਕੇ ਵੱਖ-ਵੱਖ ਤਖ਼ਤ ਸਾਹਿਬਾਨ ਵਿਖੇ ਇਸ਼ਨਾਨ ਲਈ ਲਿਜਾ ਰਹੇ ਹਨ |