ਅੰਮਿ੍ਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ ਡੈਜ਼ਲਿੰਗ ਦੀਵਾਲੀ ਫੇਟ ਉਤਸ਼ਾਹ ਅਤੇ ਤਿਉਹਾਰੀ ਢੰਗ ਨਾਲ ਕਰਵਾਈ ਗਈ | ਇਸ ਮੌਕੇ ਰੰਗ ਬਿਰੰਗੀਆਂ ਰੌਸ਼ਨੀਆਂ ਅਤੇ ਫੁੱਲਾਂ ਨਾਲ ਸ਼ਿੰਗਾਰੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਦੁਆਰਾ ਬਣਾਏ ਗਏ ਆਰਗੈਨਿਕ ਉਤਪਾਦਾਂ ਅਤੇ ਸਜਾਵਟੀ ਵਸਤੂਆਂ ਦੀ ਪ੍ਰਦਰਸ਼ਨੀ-ਵਿਕਰੀ, ਵਿਗਿਆਨ ਅਧਾਰਿਤ ਖੇਡਾਂ, ਮਨੋਰੰਜਕ ਗਤੀਵਿਧੀਆਂ, ਸੁਆਦੀ ਖਾਣੇ ਦੇ ਸਟਾਲ, ਪੰਘੂੜੇ ਅਤੇ ਹੋਰ ਦਿਲਚਸਪ ਪ੍ਰੋਗਰਾਮ ਕਰਵਾਏ ਗਏ, ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਦੀਵਾਨ ਦੇ ਪ੍ਰਧਾਨ ਤੇ ਵਿਧਾ ੲਕ ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਰਮਣੀਕ ਸਿੰਘ ਫਰੀਡਮ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸਕੱਤਰ/ ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ ਅਤੇ ਹੋਰ ਮੈਂਬਰਾਂ ਨੇ ਬੱਚਿਆਂ ਵਲੋਂ ਬਣਾਏ ਉਤਪਾਦਾਂ ਅਤੇ ਹੋਰਨਾਂ ਸਟਾਲਾਂ ਦਾ ਦੌਰਾ ਕੀਤਾ | ਇਸ ਮੌਕੇ ਪ੍ਰਧਾਨ ਡਾ. ਨਿੱਜਰ ਨੇ ਕਿਹਾ ਕਿ ਇਹੋ ਜਿਹੇ ਤਿਉਹਾਰੀ ਮੇਲੇ ਵਿਦਿਆਰਥੀਆਂ ਲਈ ਕੇਵਲ ਮਨੋਰੰਜਨ ਹੀ ਨਹੀਂ, ਸਗੋਂ ਕੁਝ ਨਵਾਂ ਸਿੱਖਣ, ਸਿਖਾਉਣ ਅਤੇ ਸੋਚਣ ਸ਼ਕਤੀ ਦੇ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ | ਆਨਰੇਰੀ ਸਕੱਤਰ ਸ. ਫਰੀਡਮ, ਸ. ਚੁੱਘ, ਨਵਤੇਜ ਸਿੰਘ ਨਾਰੰਗ, ਜਗਦੀਪ ਸਿੰਘ ਨਰੂਲਾ ਅਤੇ ਪਿ੍ੰਸੀਪਲ ਦਪਿੰਦਰ ਕੌਰ ਨੇ ਅਧਿਆਪਕਾਂ ਅਤੇ ਸਟਾਫ ਨੂੰ ਪ੍ਰੋਗਰਾਮ ਦੀ ਸਫਲਤਾ ਤੇ ਵਧਾਈ ਦਿੱਤੀ | ਇਸ ਮੌਕੇ ਸਰਜੋਤ ਸਿੰਘ ਸਾਹਨੀ, ਹਰਸੋਹਿਨ ਕੌਰ ਸਰਕਾਰੀਆ ਸਮੇਤ ਹੋਰ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |