17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੁਲਤਾਨਵਿੰਡ ਪਿੰਡ ਵਲੋਂ ਗੋਦ ਲਏ ਪਿੰਡਾਂ ਦੇ ਮੁਹਤਬਰਾਂ ਤੇ ਪਿੰਡ ਵਾਸੀਆਂ ਦੀ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਹੋਈ ਇਕੱਤਰਤਾ <br/>

ਅਜੀਤ ਡੈਸਕ 17-10-2025
ਸੁਲਤਾਨਵਿੰਡ, 16 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਸੁਲਤਾਨਵਿੰਡ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਹਲਕੇ ਦੇ ਗੋਦ ਲਏ ਗਏ ਹੜ੍ਹ ਪ੍ਰਭਾਵਿਤ ਦੋ ਪਿੰਡਾਂ ਬੱਲੜਕੇ ਅਤੇ ਪਿੰਡ ਭੋਜੋਕੇ ਦੀਆਂ ਸੰਗਤਾ ਦੀ ਇੱਕ ਮੀਟਿੰਗ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਹੋਈ | ਇਸ ਮੀਟਿੰਗ ਦੌਰਾਨ ਇਨ੍ਹਾਂ ਦੋਵਾਂ ਪਿੰਡਾਂ ਦੀਆਂ ਸੰਗਤਾਂ ਨੇ ਪਿੰਡ ਸੁਲਤਾਨਵਿੰਡ ਵਾਸੀਆਂ ਨਾਲ ਹੜ੍ਹਾਂ ਤੋਂ ਬਾਅਦ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਜਥਾ ਸਿਰਲੱਥ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਜਸਬੀਰ ਸਿੰਘ ਮੰਗਾ ਪ੍ਰਧਾਨ 21 ਮੈਂਬਰੀ ਕਮੇਟੀ ਅਤੇ ਸਮੂਹ ਸੰਗਤਾਂ ਨੇ ਇਨ੍ਹਾਂ ਦੋਵੇਂ ਪਿੰਡਾਂ ਦੀਆਂ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੀਵਾਲੀ ਤੋਂ ਬਾਅਦ ਪਿੰਡ ਸੁਲਤਾਨਵਿੰਡ ਦੀ ਸੰਗਤ ਵਲੋਂ ਇਨ੍ਹਾਂ ਦੋਵੇਂ ਪਿੰਡਾਂ ਵੱਲ ਚਾਲੇ ਪਾਏ ਜਾਣਗੇ ਅਤੇ ਇਨ੍ਹਾਂ ਪਿੰਡਾ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਆਧਾਰ ਹੱਲ ਕਰਨ ਤਾੋ ਬਾਅਦ ਹੀ ਸੰਗਤਾਂ ਵਾਪਸ ਆਉਣਗੀਆਂ | ਇਸ ਮੌਕੇ ਡਾਕਟਰ ਸੁਪਿੰਦਰ ਸਿੰਘ ਢਿੱਲੋਂ, ਕਿਸਾਨ ਆਗੂ ਗੁਰਭੇਜ ਸਿੰਘ ਸੋਨੂੰ, ਅਰਜੁਨ ਸਿੰਘ, ਕਰਨਬੀਰ ਸਿੰਘ, ਜੁਗਰਾਜ ਸਿੰਘ, ਹਰਜੀਤ ਸਿੰਘ ਮਾਹਲ, ਭੁਪਿੰਦਰ ਸਿੰਘ ਬਿਜਲੀ ਵਾਲੇ, ਮਹਿੰਦਰ ਸਿੰਘ, ਨਿਰਵੈਲ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਤੇਜਬੀਰ ਸਿੰਘ, ਜਤਿੰਦਰ ਸਿੰਘ ਕੈਂਰੋ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਐੱਨ.ਸੀ.ਸੀ. ਕੈਡਿਟਸ ਨੇ 10 ਰੋਜ਼ਾ ਸੀ.ਏ.ਟੀ.ਸੀ. ਕੈਂਪ 'ਚ ਹਿੱਸਾ ਲਿਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਦੇ ਵਿਹੜੇ 'ਚ ਲੱਗੀਆਂ 'ਡੈਜ਼ਲਿੰਗ ਦੀਵਾਲੀ ਫੇਟ' ਦੀਆਂ ਰੌਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।