16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੂੜਾ ਸਾੜ ਕੇ ਫ਼ੈਲਾਇਆ ਜਾ ਰਿਹਾ ਹੈ ਹਵਾ ਪ੍ਰਦੂਸ਼ਣ ਆਖ਼ਰ ਕੌਣ ਲਗਾਉਂਦਾ ਹੈ ਕੂੜੇ ਦੇ ਢੇਰਾਂ ਨੂੰ ਅੱਗ?

ਅੰਮਿ੍ਤਸਰ ਦੇ ਇਕ ਇਲਾਕੇ ਵਿਚ ਕੂੜੇ ਨੂੰ ਲਗਾਈ ਗਈ ਅੱਗ ਕਾਰਨ ਉੱਠਦਾ ਹੋਇਆ ਧੂੰਆਂ | ਤਸਵੀਰ : ਹਰਜੀਤ ਸਿੰਘ <br/> 17-10-2025
ਅੰਮਿ੍ਤਸਰ, 16 ਅਕਤੂਬਰ (ਹਰਮਿੰਦਰ ਸਿੰਘ)- ਸ਼ਹਿਰ ਵਿਚ ਕੂੜੇ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ | ਭਾਵੇਂ ਕਿ ਕੂੜੇ ਨੂੰ ਅੱਗ ਲਗਾਉਣਾ ਕਾਨੂੰਨੀ ਅਪਰਾਧ ਹੈ ਪਰ ਅੰਮਿ੍ਤਸਰ ਸ਼ਹਿਰ 'ਚ ਪਹਿਲਾਂ ਕੂੜੇ ਦੇ ਵੰਡੇ ਵੱਡੇ ਢੇਰ ਲੱਗ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਅੱਗ ਲੱਗ ਲਗਾਈ ਜਾਂਦੀ ਹੈ | ਕੂੜੇ ਨੂੰ ਅੱਗ ਕੋਣ ਲਗਾਉਂਦਾ ਹੈ ਇਹ ਇਕ ਸਵਾਲ ਹੈ | ਨਗਰ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਚੰਗੀ ਤਰ੍ਹਾਂ ਨਾਲ ਵਾਕਫ਼ ਹਨ ਕਿ ਕੂੜਾ ਸਾੜਨਾ ਗੁਨਾਹ ਹੈ | ਕੂੜੇ ਵਿਚ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਵੀ ਹੋ ਸਕਦੀਆਂ ਹਨ ਜਿਸ ਦੇ ਸੜਨ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਧੰੂਆਂ ਵਾਤਾਵਰਨ ਨੂੰ ਗੰਦਲਾਂ ਕਰਦਾ ਹੈ ਅਤੇ ਇਹ ਸਿਹਤ ਲਈ ਨੁਕਸਾਨਦੇਹ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬੀਤੇ ਸਮੇਂ ਤੋਂ ਕੂੜੇ ਦੇ ਢੇਰ ਲੱਗ ਰਹੇ ਹਨ | ਕੂੜੇ ਦੀ ਚੁਕਾਈ ਸਮੇਂ ਨਾ ਹੋਣ ਤੋਂ ਬਾਅਦ ਇਨ੍ਹਾਂ ਢੇਰਾਂ 'ਤੇ ਅੱਗ ਲਗਾਈ ਜਾਂਦੀ ਹੈ | ਇਹ ਅੱਗ ਇਲਾਕੇ ਦੇ ਲੋਕਾਂ ਵਲੋਂ ਲਗਾਈ ਗਈ ਹੋ ਸਕਦੀ ਹੈ ਜਾਂ ਕਿਸੇ ਛੋਟੇ ਮੁਲਾਜ਼ਮ ਵਲੋਂ ਵੀ ਅਜਿਹਾ ਕੀਤਾ ਸਕਦਾ ਹੋਏਗਾ | ਸ਼ਹਿਰ 'ਚ ਕੂੜੇ ਨੂੰ ਅੱਗ ਲਗਾਉਣਾ ਆਮ ਹੀ ਗੱਲ ਹੋ ਗਈ ਹੈ, ਪਰ ਕੂੜੇ ਨੂੰ ਅੱਗ ਲਗਾਉਣ ਵਾਲਿਆਂ 'ਤੇ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਕੋਈ ਵੀ ਸ਼ਖ਼ਸ ਸਾਹਮਣੇ ਨਹੀਂ ਆਇਆ ਜਿਸ ਕਾਰਨ ਕੂੜੇ ਨੂੰ ਅੱਗ ਲਗਾਉਣਾ ਆਮ ਹੋ ਗਿਆ ਹੈ |
ਪਿਛਲੀ ਖ਼ਬਰ ਨਗਰ ਨਿਗਮ ਅਤੇ ਸਮਾਜ ਸੇਵੀ ਸੰਸਥਾ ਵਲੋਂ ਸਾਂਝੇ ਤੌਰ 'ਤੇ ਬੱਸ ਅੱਡੇ ਨੇੜੇ ਸਫ਼ਾਈ ਮੁਹਿੰਮ ਚਲਾਈ <br/> ਅਗਲੀ ਖ਼ਬਰ ਆਖ਼ਰ ਕੌਣ ਲਗਾਉਂਦਾ ਹੈ ਕੂੜੇ ਦੇ ਢੇਰਾਂ ਨੂੰ ਅੱਗ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।