ਅੰਮਿ੍ਤਸਰ, 16 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜੁ ਅੰਮਿ੍ਤਸਰ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ. ਟੀ. ਵਿਭਾਗ ਨੇ ਏ. ਆਈ. ਸੀ. ਟੀ. ਈ. ਟਰੇਨਿੰਗ ਐਂਡ ਲਰਨਿੰਗ ਅਕੈਡਮੀ ਦੁਆਰਾ ਸਪਾਂਸਰ ਕੀਤੇ 6 ਦਿਨਾਂ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫ. ਡੀ. ਪੀ.) ਦੇ ਤੀਜੇ ਦਿਨ 'ਆਤਮਨਿਰਭਰ ਭਾਰਤ ਲਈ ਏ. ਆਈ. ਇਨੋਵੇਸ਼ਨੁ ਇੰਡਸਟਰੀ ਅਤੇ ਇਨਕਲੂਸਿਵ ਗ੍ਰੋਥ ਨੂੰ ਯਕੀਨੀ ਬਣਾਉਣਾ' ਵਿਸ਼ੇ 'ਤੇ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਅੱਜ ਦਾ ਸੈਸ਼ਨ ਐਂਟਰਪ੍ਰਾਈਜ਼ ਸਿਸਟਮ ਅਤੇ ਕਲਾਉਡ ਅਧਾਰਿਤ ਵਾਤਾਵਰਨ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੂੰ ਵਿਵਹਾਰਕ ਪੱਧਰ ਤੇ ਲਾਗੂ ਕਰਨ ਨਾਲ ਸੰਬੰਧਿਤ ਸੀ | ਪੰਜਵਾਂ ਸੈਸ਼ਨ ਸਾਰੰਗ ਵਿਜਯਾਰਥਨੇ ਸਾਫਟਲਾਜਿਕ ਲਾਈਫ ਪੀ. ਐੱਲ. ਸੀ. ਸ੍ਰੀਲੰਕਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚੀਫ ਡਿਜੀਟਲ ਇਨੋਵੇਸ਼ਨ ਅਫਸਰ ਦੁਆਰਾ ਪੇਸ਼ ਕੀਤਾ ਗਿਆ | ਉਨ੍ਹਾਂ ਨੇ ਐਂਟਰਪ੍ਰਾਈਜ਼ ਸਿਸਟਮਾਂ 'ਚ ਏ. ਆਈ. ਅਤੇ ਡੇਟਾ ਸਾਇੰਸ ਹੱਲਾਂ ਦੇ ਰਣਨੀਤਕ ਲਾਗੂ ਕਰਨ 'ਤੇ ਆਪਣੀ ਡੂੰਘੀ ਵਿਚਾਰਧਾਰਾ ਨੂੰ ਸਾਂਝਾ ਕੀਤਾ | ਛੇਵਾਂ ਸੈਸ਼ਨ ਕਾਲਜ ਦੇ ਸਾਬਕਾ ਵਿਦਿਆਰਥੀ ਆਸ਼ੀਸ਼ ਮਹਿਰਾ ਦੁਆਰਾ ਦਿੱਤਾ ਗਿਆ | ਉਨ੍ਹਾਂ ਨੇ ਡਿਪਲੋਇਇੰਗ ਏ. ਆਈ. ਮਾਡਲਜ਼ ਅÏਨ ਕਲਾਉਡ ਪਲੇਟਫਾਰਮਸ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਦੇ ਸੈਸ਼ਨ ਨੇ ਭਾਗੀਦਾਰਾਂ ਨੂੰ ਕਲਾਉਡ ਅਧਾਰਤ ਏ. ਆਈ. ਦੇ ਅਸਲ ਸੰਸਾਰ ਦੇ ਕਾਰੋਬਾਰ ਅਤੇ ਖੋਜ ਵਾਤਾਵਰਨ 'ਚ ਇਸਦੇ ਉਪਯੋਗਾਂ ਬਾਰੇ ਵਿਹਾਰਕ ਗਿਆਨ ਪ੍ਰਦਾਨ ਕੀਤਾ | ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਵਿਕਰਮ ਸ਼ਰਮਾ ਅਤੇ ਕੋ ਕੋਆਰਡੀਨੇਟਰ ਪ੍ਰੋ. ਪੁਨੀਤ ਸ਼ਰਮਾ ਨੇ ਕਿਹਾ ਕਿ ਦੋਵਾਂ ਸੈਸ਼ਨਾਂ 'ਚ ਦੇਸ਼ ਭਰ ਦੇ ਫੈਕਲਟੀ ਮੈਂਬਰਾਂ ਅਤੇ ਖੋਜ ਵਿਦਵਾਨਾਂ ਵਲੋਂ ਉਤਸ਼ਾਹੀ ਭਾਗੀਦਾਰੀ ਅਤੇ ਇੰਟਰਐਕਟਿਵ ਚਰਚਾਵਾਂ ਦੇਖਣ ਨੂੰ ਮਿਲੀਆਂ |