ਚੌਕ ਮਹਿਤਾ, 16 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਨਾਥ ਦੀ ਖੂਹੀ, ਚੰਨਣਕੇ ਤੋਂ ਭੋਏਵਾਲ, ਅਰਜਨ ਮਾਂਗਾ ਅਤੇ ਚੰਨਣਕੇ ਦੀ ਫਿਰਨੀ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਅਤੇ ਪੰਜਾਬ ਦੇ ਵਿਕਾਸ ਲਈ ਆਪ ਸਰਕਾਰ ਦਿਨ ਰਾਤ ਇਕ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਨਾੳਣ 'ਚ ਕੋਈ ਕਸਰ ਨਹੀਂ ਛੱਡੇਗੀ | ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਤੇ ਪਿੰਡ ਵਾਸੀਆਂ ਵਲੋਂ ਤਲਬੀਰ ਸਿੰਘ ਗਿੱਲ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸ਼ਿਵਜੀਤ ਸਿੰਘ ਭੀਲੋਵਾਲ, ਨਿਰਮਲ ਸਿੰਘ ਐੱਸ. ਓ., ਪਰਮਜੀਤ ਸਿੰਘ ਬਾਠ ਮੱਤੇਵਾਲ, ਸਰਪੰਚ ਸੁਰਜੀਤ ਸਿੰਘ ਭੋਏਵਾਲ, ਸਿੰਕਦਰ ਸਿੰਘ ਅਸਟ੍ਰੇਲੀਆ, ਸਰਪੰਚ ਲਖਵਿੰਦਰ ਸਿੰਘ ਨਾਥ ਦੀ ਖੂਹੀ, ਮੈਂਬਰ ਤਜਿੰਦਰ ਸਿੰਘ, ਬਲਬੀਰ ਸਿੰਘ ਬੋਪਾਰਾਏ, ਸਰਬਜੀਤ ਸਿੰਘ ਮੈਂਬਰ, ਸ਼ਕਤੀ ਸਿੰਘ ਮੈਂਬਰ, ਪੰਚ ਸੁਖਵਿੰਦਰ ਸਿੰਘ, ਬਲਜੀਤ ਸਿੰਘ ਸਰਾਂ ਜਨਰਲ ਸਕੱਤਰ ਐਸ. ਸੀ. ਵਿੰਗ ਸ਼ੈਲ ਆਦਿ ਆਗੂ ਸਨ |