ਗੱਗੋਮਾਹਲ/ਅਜਨਾਲਾ/ਰਮਦਾਸ, 16 ਅਕਤੂਬਰ (ਸੰਧੂ/ਢਿੱਲੋਂ/ਵਾਹਲਾ)¸ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰ ਵਿਚ ਖਾਦ ਅਤੇ ਬੀਜ ਵਿਕਰੇਤਾ ਦੀਆਂ ਦੁਕਾਨਾਂ 'ਤੇ ਜ਼ਿਲ੍ਹਾ ਚੀਫ ਐਗਰੀਕਲਚਰ ਅਫਸਰ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਖਾਦ ਵਿਕਰੇਤਾ ਪਾਸੋਂ ਡੀ.ਏ.ਪੀ. ਖਾਦ ਦੇ ਸਟਾਕ ਦੀ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਦੁਕਾਨ ਮਾਲਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸਾਨਾਂ ਪਾਸੋਂ ਡੀ.ਏ.ਪੀ. ਖਾਦ ਦਾ ਵੱਧ ਰੇਟ ਲਾਉਣ ਵਾਲੇ ਤੇ ਖਾਦ ਨਾਲ ਬੇਲੋੜੀਆਂ ਵਸਤਾਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਦੁਕਾਨਦਾਰਾਂ ਨੇ ਹਲਕਾ ਵਿਧਾਇਕ ਨੂੰ ਦੱਸਿਆ ਕਿ ਉਨ੍ਹਾਂ ਪਾਸ ਡੀ.ਏ.ਪੀ. ਦੀ ਸਪਲਾਈ ਬਿਲਕੁਲ ਘੱਟ ਹੋ ਰਹੀ ਹੈ ਕਿਉਂਕਿ ਚੰਬਲ ਫਰਟੇਲਾਇਜ਼ਰ ਤੇ ਜਾਰਾ ਫਰਟੇਲਾਇਜ਼ਰ ਇਸ ਖੇਤਰ ਨੂੰ ਖਾਦ ਦੀ ਸਪਲਾਈ ਤੋਂ ਵਾਂਝਾ ਕੀਤਾ ਹੋਇਆ ਹੈ ਜਿਸ ਕਰਕੇ ਇਸ ਖੇਤਰ ਵਿਚ ਡੀ.ਏ.ਪੀ. ਖਾਦ ਦੀ ਵੱਡੀ ਕਿਲਤ ਹੈ | ਹਲਕਾ ਵਿਧਾਇਕ ਨੇ ਚੀਫ ਮੈਡੀਕਲ ਅਫਸਰ ਨੂੰ ਇਸ ਖੇਤਰ ਵਿਚ ਤਰੁੰਤ ਖਾਦ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਕੰਵਲਜੀਤ ਸਿੰਘ ਗਿੱਲ, ਸਾਬਕਾ ਸਰਪੰਚ ਕਾਬਲ ਸਿੰਘ ਪੱਛੀਆ, ਸਰਪੰਚ ਬਲਜੀਤ ਸਿੰਘ, ਜਗਮੋਹਣ ਸਿੰਘ ਸੋਢੀ, ਪੀ.ਏ. ਮੁੱਖਤਾਰ ਸਿੰਘ, ਸਰਪੰਚ ਸ਼ੇਰ ਸਿੰਘ, ਬਲਾਕ ਪ੍ਰਧਾਨ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਬੋਬੀ, ਮਹਿੰਦਰ ਸਿੰਘ ਤੋਂ ਇਲਾਵਾ ਇਲਾਕੇ ਭਰ ਦੇ ਕਈ ਮੋਹਤਬਰ ਹਾਜ਼ਰ ਸਨ |