20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਚੇਅਰਮੈਨ ਕਰਮਜੀਤ ਸਿੰਘ ਰਿੰਟੂ ਵਲੋਂ ਸੰਧੂ ਐਨਕਲੇਵ ਦੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ <br/>

ਅਜੀਤ ਡੈਸਕ 18-10-2025
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਅੰਮਿ੍ਤਸਰ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਸੰਧੂ ਐਨਕਲੇਵ 'ਚ 100 ਫੀਸਦੀ ਪ੍ਰੀਮਿਕਸ ਸੜਕਾਂ ਦੇ ਨਿਰਮਾਣ ਦਾ ਉਦਘਾਟਨ ਕਰਕੇ ਪੰਚਾਇਤ ਨੌਸ਼ਹਿਰਾ ਖੁਰਦ ਦੇ ਵਸਨੀਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ | ਰਿੰਟੂ ਨੇ ਦੱਸਿਆ ਕਿ ਪੰਚਾਇਤ ਨੌਸ਼ਹਿਰਾ ਖੁਰਦ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਕੁਝ ਦਿਨ ਪਹਿਲਾਂ ਸੁਣੀਆਂ ਗਈਆਂ ਸਨ ਅਤੇ ਹੁਣ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤ ਨੌਸ਼ਹਿਰਾ ਖੁਰਦ ਦੇ ਖੇਤਰ ਨੂੰ ਸ਼ਹਿਰ ਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਰਿੰਟੂ ਨੇ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ | ਇਸ ਮੌਕੇ ਸਰਪੰਚ ਬੁੱਧ ਸਿੰਘ, ਨਵਦੀਪ ਸਿੰਘ, ਸੇਵਾ ਸਿੰਘ, ਅਮਿਤਾ ਗੋਸਵਾਮੀ, ਸਾਕਸ਼ੀ ਖੰਨਾ, ਲਵਿਆ ਅਗਰਵਾਲ, ਸ਼ੀਲਾ ਗੋਸਵਾਮੀ, ਸੀ. ਪੀ. ਸ਼ਰਮਾ, ਡਾ: ਅਦਿੱਤਿਆ ਸ਼ਰਮਾ, ਨਿਧੀ ਗੋਸਵਾਮੀ, ਵਿਸ਼ਾਲ ਗੋਸਵਾਮੀ, ਰਜਿੰਦਰ ਸਿੰਘ ਰੰਧਾਵਾ, ਚੰਦਰ ਪ੍ਰਕਾਸ਼ ਸ਼ਰਮਾ, ਕੁਲਦੀਪ ਸ਼ਰਮਾ, ਜਸਮੀਤ ਸਿੰਘ, ਸਾਹਿਲ ਐੱਸ. ਐੱਸ. ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਦਰਸ਼ਨ ਅਤੇ ਸ਼ਹਾਦਤ ਵਿਸ਼ੇ ਉੱਤੇ ਇਕ ਵਿਸ਼ੇਸ਼ ਭਾਸ਼ਣ <br/> ਅਗਲੀ ਖ਼ਬਰ ਵਿਧਾਇਕ ਧਾਲੀਵਾਲ ਹਵਾਈ ਅੱਡਾ ਰਾਜਾਸਾਂਸੀ ਦੇ ਗੁਰਦੁਆਰਾ ਸੰਤਸਰ ਰਾਜਾਸਾਂਸੀ ਵਿਖੇ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।