19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੀਵਾਲੀ ਲਈ ਪਟਾਕਿਆਂ ਦੀ ਖ਼ਰੀਦਦਾਰੀ ਸ਼ੁਰੂ

ਨਿਊ ਅੰਮਿ੍ਤਸਰ 'ਚ ਪਟਾਕਿਆਂ ਦੀ ਵਿਕਰੀ ਲਈ ਲਗਾਏ ਗਏ ਸਟਾਲ ਅਤੇ ਗਰੀਨ ਪਟਾਕੇ ਖ਼ਰੀਦਦੇ ਗਾਹਕ | ਤਸਵੀਰਾਂ : ਹਰਜੀਤ ਸਿੰਘ <br/> 18-10-2025
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਦੀਵਾਲੀ ਲਈ ਪਟਾਕਿਆਂ ਦੀ ਖ਼ਰੀਦਦਾਰੀ ਲਈ ਲੋਕ ਸਥਾਨਕ ਨਿਊ ਅੰਮਿ੍ਤਸਰ ਵਿਖੇ ਪਹੁੰਚਣਾ ਸ਼ੁਰੂ ਹੋ ਗਏ ਹਨ | ਇਸ ਵਾਰ ਪਟਾਕੇ ਪਹਿਲਾਂ ਦੇ ਮੁਕਾਬਲੇ ਕੁਝ ਮਹਿੰਗੇ ਹੋਣ ਦੇ ਬਾਵਜੂਦ ਗਾਹਕਾਂ ਵਲੋਂ ਖ਼ਰੀਦਦਾਰੀ 'ਚ ਕਾਫ਼ੀ ਉਤਸੁਕਤਾ ਵਿਖਾਈ ਜਾ ਰਹੀ ਹੈ | ਨਿਊ ਅੰਮਿ੍ਤਸਰ 'ਚ ਪਟਾਕਿਆਂ ਦੀ ਵਿੱਕਰੀ ਲਈ ਪ੍ਰਸ਼ਾਸਨ ਵਲੋਂ ਜਾਰੀ ਹਿਦਾਇਤਾਂ ਦੇ ਮੱਦੇਨਜ਼ਰ ਪਟਾਕਿਆਂ ਦੇ 15 ਸਟਾਲ ਲਗਾਏ ਗਏ ਹਨ ਅਤੇ ਇੱਥੇ ਸਿਰਫ਼ ਅਸਥਾਈ ਲਾਇਸੈਂਸ ਧਾਰਕਾਂ ਨੂੰ ਹੀ ਪਟਾਕੇ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਹੈ | ਪਟਾਕਾ ਕਾਰੋਬਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰ 5-6 ਕਰੋੜ ਤੋਂ ਵੱਧ ਦਾ ਕਾਰੋਬਾਰ ਹੋਣ ਦੀ ਉਮੀਦ ਹੈ | ਜਦਕਿ ਪਿਛਲੇ ਸਾਲ ਸਿਰਫ਼ 3 ਕਰੋੜ ਰੁਪਏ ਦਾ ਹੀ ਪਟਾਕਿਆਂ ਦਾ ਕਾਰੋਬਾਰ ਹੋਇਆ ਸੀ | ਕੁਝ ਪਟਾਕਾ ਕਾਰੋਬਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕਰਕੇ ਦੀਵਾਲੀ ਮੌਕੇ ਗ੍ਰੀਨ ਪਟਾਕਿਆਂ ਤੋਂ ਇਲਾਵਾ ਹੋਰਨਾ ਪਟਾਕਿਆਂ ਦੀ ਵਿੱਕਰੀ ਅਤੇ ਚਲਾਉਣ 'ਤੇ ਲਗਾਈ ਪਾਬੰਦੀ ਨਾਲ ਇਸ ਕਾਰੋਬਾਰ ਨਾਲ ਜੁੜੇ ਛੋਟੇ-ਵੱਡੇ ਕਾਰੋਬਾਰੀਆਂ 'ਚ ਘਬਰਾਹਟ ਅਤੇ ਨਿਰਾਸ਼ਾ ਬਣੀ ਹੋਈ ਹੈ | ਸਰਕਾਰੀ ਹੁਕਮਾਂ ਦੇ ਮੁਤਾਬਿਕ ਸਟਾਲਾਂ 'ਤੇ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਹੀ ਪਟਾਕੇ ਵੇਚਣ ਦੀ ਇਜਾਜ਼ਤ ਹੈ ਅਤੇ ਪ੍ਰਤੀ ਖੋਖੇ 'ਚ 600 ਕਿੱਲੋ ਪਟਾਕੇ ਹੀ ਰੱਖੇ ਜਾ ਸਕਣਗੇ | ਪਟਾਕਾ ਵਪਾਰੀ ਐਸੋਸੀਏਸ਼ਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਪਟਾਕਿਆਂ ਦੇ ਸਟਾਲਾਂ 'ਤੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਬੈਠਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੇ ਨਾਂ 'ਤੇ ਲਾਇਸੈਂਸ ਹਨ | ਇਸ ਤੋਂ ਇਲਾਵਾ ਜੇਕਰ ਹੋਰ ਲੋਕ ਬੈਠਦੇ ਹਨ ਜਾਂ ਪਟਾਕੇ ਵੇਚਦੇ ਹਨ ਤਾਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਇਸ ਦੇ ਇਲਾਵਾ ਅੱਗਜ਼ਨੀ ਦੀ ਕਿਸੇ ਵੀ ਮੰਦਭਾਗੀ ਘਟਨਾ ਤੋਂ ਬਚਾਅ ਲਈ ਸਟਾਲਾਂ ਦੇ ਪਾਸ ਹੀ ਅੱਗ ਬੁਝਾਉਣ ਵਾਲੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੀ ਖੜ੍ਹੀਆਂ ਕੀਤੀਆਂ ਗਈਆਂ ਹਨ | ਪਟਾਕੇ ਖ਼ਰੀਦਣ ਆਏ ਲੋਕਾਂ ਨਾਲ 'ਅਜੀਤ' ਵਲੋਂ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਗਰੀਨ ਪਟਾਕਿਆਂ ਦੀ ਵਿੱਕਰੀ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਇਨ੍ਹਾਂ 'ਚ 75 ਫ਼ੀਸਦੀ ਘੱਟ ਰਸਾਇਣ ਹੋਣ ਕਾਰਨ ਜਿੱਥੇ ਆਵਾਜ਼ ਘੱਟ ਰਹਿੰਦੀ ਹੈ, ਉੱਥੇ ਹੀ ਵਾਤਾਵਰਨ
ਪਿਛਲੀ ਖ਼ਬਰ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਚੋਣਾਂ 'ਚ ਨਾਗਰਾ ਗਰੁੱਪ ਦੀ ਹੂੰਝਾ ਫੇਰ ਜਿੱਤ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵਲੋਂ 'ਆਪ' ਸਰਕਾਰ ਨੂੰ ਘੇਰਨ ਦਾ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।