ਅੰਮਿ੍ਤਸਰ, 22 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਮਜੀਠਾ ਵੇਰਕਾ ਬਾਈਪਾਸ 'ਤੇ ਸਥਿਤ ਬ੍ਰਹਮਾ ਕੁਮਾਰੀਆਂ ਦੇ ਸਥਾਨਕ ਸੇਵਾ ਕੇਂਦਰ ਦੇ ਨਵੇਂ ਬਣੇ ਆਡੀਟੋਰੀਅਮ 'ਚ ਦੀਵਾਲੀ ਅਤੇ ਭਾਈ ਦੂਜ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਅੰਮਿ੍ਤਸਰ ਸਬ-ਜ਼ੋਨ ਦੇ ਡਾਇਰੈਕਟਰ ਬੀ. ਕੇ. ਆਦਰਸ਼ ਭੈਣ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਦੇ 72ਵੇਂ ਜਨਮ ਦਿਨ 'ਤੇ ਕੇਕ ਕੱਟਿਆ ਗਿਆ | ਇਸ ਪ੍ਰੋਗਰਾਮ 'ਚ ਅੰਮਿ੍ਤਸਰ ਸਬ-ਜ਼ੋਨ ਅਧੀਨ ਆਉਂਦੇ ਕੋਟ ਖਾਲਸਾ, ਅਜਨਾਲਾ, ਫਤਿਹਗੜ੍ਹ ਚੂੜੀਆਂ, ਜੰਡਿਆਲਾ ਗੁਰੂ, ਰਈਆ, ਪੱਟੀ, ਤਰਨਤਾਰਨ, ਹਰੀਕੇ, ਫਗਵਾੜਾ, ਨੂਰਪੁਰ ਅਤੇ ਚੰਬਾ ਦੇ ਸੇਵਾ ਕੇਂਦਰਾਂ ਤੋਂ ਸਮਰਪਿਤ ਅਧਿਆਪਕ ਭੈਣਾਂ ਅਤੇ ਆਉਣ ਵਾਲੇ ਭਰਾਵਾਂ ਅਤੇ ਭੈਣਾਂ ਨੇ ਹਿੱਸਾ ਲਿਆ |