ਅੰਮਿ੍ਤਸਰ, 22 ਅਕਤੂਬਰ (ਗਗਨਦੀਪ ਸ਼ਰਮਾ)-ਹੁਸੈਨਪੁਰਾ ਸਬ-ਡਿਵੀਜ਼ਨ ਬਿਜਲੀ ਘਰ ਵਿਖੇ ਐੱਸ. ਡੀ. ਓ. ਸਾਹਿਬ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਹਵਨ ਯੱਗ ਕਰਵਾਇਆ ਗਿਆ, ਉੱਥੇ ਵਿਸ਼ਵਕਰਮਾ ਜੀ ਅਤੇ ਔਜ਼ਾਰਾਂ ਦੀ ਪੂਜਾ ਵੀ ਕੀਤੀ ਗਈ | ਇਸ ਮੌਕੇ ਜੇ. ਈ. ਰਾਮ ਗੋਪਾਲ, ਜੇ. ਈ. ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਸੁਨੀਲ ਕੁਮਾਰ, ਸੁਖਵਿੰਦਰ ਸਿੰਘ, ਪ੍ਰਮੋਦ ਕੁਮਾਰ, ਕਰਨ ਸਿੰਘ, ਪ੍ਰਵੀਨ ਕੁਮਾਰ, ਨਵੀਨ ਕੁਮਾਰ, ਅਜੇ ਕੁਮਾਰ, ਸਤਪਾਲ ਆਦਿ ਹਾਜ਼ਰ ਸਨ |