17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜੁੂਆ ਖੇਡ ਰਹੇ ਵਿਅਕਤੀਆਂ ਨੇ ਗੋਲੀ ਚਲਾ ਕੇ ਪਿਉ ਪੁਤਰ ਨੂੰ ਕੀਤਾ ਜ਼ਖ਼ਮੀ

ਅਜੀਤ ਡੈਸਕ 23-10-2025
ਅੰਮਿ੍ਤਸਰ, 22 ਅਕਤੂਬਰ (ਰੇਸ਼ਮ ਸਿੰਘ)-ਦੇਰ ਰਾਤ ਜੂਆ ਖੇਡ ਰਹੇ ਵਿਅਕਤੀਆਂ ਨਾਲ ਹੋਈ ਲੜਾਈ 'ਚ ਚਲਾਈ ਗੋਲੀ ਨਾਲ ਪਿਓ ਪੁੱਤਰ ਜ਼ਖਮੀਂ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਗੁਰੂ ਨਾਨਕ ਦੇਵ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ | ਇਹ ਮਾਮਲਾ ਥਾਣਾ ਛਾਉਣੀ ਦੀ ਪੁਲਿਸ ਵਲੋਂ ਅਭਿਸ਼ੇਕ ਸ਼ਰਮਾ ਵਾਸੀ ਨਿੱਕਾ ਸਿੰਘ ਕਾਲੋਨੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ ਜਿਸ ਨੇ ਦਸਿਆ ਕਿ ਉੋਹ ਮੀਟ ਦੀ ਰੇਹੜੀ ਲਾਉਣ ਦਾ ਕੰਮ ਕਰਦਾ ਹੈ ਅਤੇ ਬੀਤੀ ਦੇਰ ਰਾਤ ਜਦੋਂ ਉਹ ਆਪਣਾ ਕੰਮ ਖ਼ਤਮ ਕਰਕੇ ਆਪਣੇ ਨੌਕਰ ਨੂੰ ਘਰ ਛੱਡਣ ਲਈ ਗਲੀ ਨੰਬਰ 2 ਰਾਮ ਤੀਰਥ ਰੋਡ ਵਿਖੇ ਆ ਰਿਹਾ ਸੀ ਤਾਂ ਉਸਦਾ ਪਿਤਾ ਵੀ ਉਸ ਦੇ ਨਾਲ ਸੀ ਜਿਥੇ ਜੂਆ ਚਲ ਰਿਹਾ ਸੀ ਤੇ ਨੌਕਰ ਨੂੰ ਘਰ ਵਾਪਸ ਛੱਡ ਕੇ ਆਉਣ ਮੌਕੇ ਉਕਤ ਵਿਅਕਤੀ ਉਸ ਨਾਲ ਗਾਲੀ ਗਲੋਚ ਕਰਨ ਲਗ ਪਏ ਤੇ ਇਕ ਨੇ ਗੋਲੀ ਚਲਾ ਦਿੱਤੀ ਜੋ ਕਿ ਉਸਦੇ ਪਿਤਾ ਨੂੰ ਲੱਗੀ ਤੇ ਉਹ ਦੋਵੇਂ ਜਖ਼ਮੀਂ ਹੋ ਗਏ | ਦੋਵਾਂ ਨੂੰ ਉਸਦੇ ਦੋਸਤ ਨੇ ਅਮਨਦੀਪ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਜਿਥੇ ਡਾਕਟਰਾਂ ਵਲੋਂ ਮਲ੍ਹਮ ਪੱਟੀ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿਥੇ ਉਹ ਇਸ ਵੇਲੇ ਜ਼ੇਰੇ ਇਲਾਜ਼ ਹਨ | ਪੁਲਿਸ ਵਲੋਂ ਮਨੀ ਵਾਸੀ ਨਿੱਕਾ ਸਿੰਘ ਕਲੌਨੀ ਤੇ ਗੌਤਮ ਉਰਫ ਬਿੱਲਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਨੂੰ ਸਾਰਿਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਿਆਂ ਹੋਣ ਦੀ ਲੋੜ-ਜਥੇਦਾਰ ਗੜਗੱਜ ਅਗਲੀ ਖ਼ਬਰ ਅੱਡਾ ਬਹੋੜੂ ਵਿਖੇ ਬੰਦੀ ਛੋੜ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।