ਅੰਮਿ੍ਤਸਰ, 22 ਅਕਤੂਬਰ (ਰੇਸ਼ਮ ਸਿੰਘ)-ਦੀਵਾਲੀ ਮੌਕੇ ਸ਼ਹਿਰ 'ਚ ਚਲ ਰਹੇ ਜੂਏ ਦੀਆਂ ਖ਼ਬਰਾਂ ਤਹਿਤ ਦੋ ਹੋਰ ਮਾਮਲੇ ਦਰਜ ਹੋਏ ਹਨ ਜਿਸ ਤਹਿਤ ਪੁਲਿਸ ਵਲੋਂ 12 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਸਵਾ ਦੋ ਲੱਖ ਦੇ ਕਰੀਬ ਨਕਦੀ ਬਰਾਮਦ ਕੀਤੀ ਹੈ | ਦੋਵੇਂ ਮਾਮਲੇ ਥਾਣਾ ਛਾਉਣੀ ਦੇ ਹੀ ਹਨ ਜਿਥੇ ਪਹਿਲੇ ਮਾਮਲੇ 'ਚ ਏ.ਐਸ.ਆਈ. ਰਵੀ ਪ੍ਰਕਾਸ਼ ਨੇ ਦਸਿਆ ਕਿ ਉਹ ਆਪਦੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਗਸ਼ਤ 'ਤੇ ਸੀ ਜਦੋਂ ਕਿ ਮੁਖਬਰੀ ਹੋਣ 'ਤੇ ਗਵਾਲ ਮੰਡੀ ਵਿਖੇ ਰੇਡ ਕਰਕੇ ਪਿ੍ੰਸ ਵਾਸੀ ਖਾਈ ਮੁਹੱਲਾ, ਅਰੁਣ ਕੁਮਾਰ, ਅਤੁਲ ਕੁਮਾਰ ਵਾਸੀ ਨਿਊ ਗਵਾਲ ਮੰਡੀ, ਮûਰਾ ਪ੍ਰਸਾਦ ਵਾਸੀ ਭਗਵਾਨ ਦਾਸ ਦੀ ਸਰਾਂ ਸਮਿਟਰੀ ਰੋਡ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਲੱਖ 15 ਹਜ਼ਾਰ ਰੁਪਏ ਤੇ 52 ਪੱਤੇ ਤਾਸ਼ ਦੇ ਬਰਾਮਦ ਕੀਤੇ ਗਏ | ਇਸੇ ਤਰ੍ਹਾਂ ਚੌਂਕੀ ਮਾਹਲ ਦੇ ਇੰਚਾਰਜ਼ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦਸਿਆ ਕਿ ਉਹ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਗਸ਼ਤ 'ਤੇ ਸੀ ਜਦੋਂ ਕਿ ਮੁਖਬਰੀ ਹੋਣ 'ਤੇ ਗਵਾਲ ਮੰਡੀ ਵਿਖੇ ਛਾਪੇਮਾਰੀ ਕਰਕੇ ਗੋਕੁਲ ਪ੍ਰਸਾਦ ਵਾਸੀ ਮੇਨ ਬਜ਼ਾਰ ਪੁਤਲੀਘਰ, ਰਮੇਸ਼ ਵਰਮਾ ਵਾਸੀ ਰੇਲਵੇ ਕਲੌਨੀ ਏ.ਬੀ. ਬਲਾਕ, ਕੰਨੀਆ ਕੁਮਾਰ ਵਾਸੀ ਪਿੰਡ ਮਾਹਲ ਰਾਮ ਤੀਰਥ ਰੋਡ, ਰੋਹਿਤ ਕੁਮਾਰ ਵਾਸੀ ਨਿਊ ਕਲੌਨੀ ਰਾਮ ਤੀਰਥ ਰੋਡ, ਰਾਜੂ ਵਾਸੀ ਰਾਜ ਵਾਲਾ ਖੂਹ, ਅਜੈ ਵਰਮਾ ਵਾਸੀ ਰਾਣੀ ਕਾ ਬਾਗ, ਕਰਨ ਵਰਮਾ ਵਾਸੀ ਰਾਮ ਤੀਰਥ ਰੋਡ, ਅਜੈ ਕੁਮਾਰ ਵਾਸੀ ਪੁਰਾਣਾ ਕੈਂਟ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 47 ਸੋ ਰੁਪਏ ਤੇ ਤਾਸ਼ ਦੇ 52 ਪੱਤੇ ਵੀ ਬਰਾਮਦ ਕੀਤੇ ਗਏ | ਦੋਵੇਂ ਮਾਮਲੇ ਥਾਣਾ ਛਾਉਣੀ ਦੀ ਪੁਲਿਸ ਵਲੋਂ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |