18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਿੱਖਿਆ ਵਿਭਾਗ ਪੰਜਾਬ ਵਲੋਂ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ <br/>

ਅਜੀਤ ਡੈਸਕ 23-10-2025

ਚੱਬਾ, 22 ਅਕਤੂਬਰ (ਜੱਸਾ ਅਨਜਾਣ)-ਬੀਤੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਵਲੋਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਚੱਬਾ ਦੇ ਪ੍ਰਾਇਮਰੀ ਸਕੂਲ ਵਿਚ ਕਰਵਾਈਆਂ ਗਈਆਂ | ਜਿਸ ਵਿਚ 52 ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਖੇਡਾਂ ਦੀ ਸ਼ੁਰੂਆਤ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ, ਬਲਾਕ ਸਪੋਰਟਸ ਅਫ਼ਸਰ ਬਲਾਕ ਸਿੰਘ ਅਤੇ ਸਕੂਲ ਦੇ ਹੈੱਡ ਟੀਚਰ ਮਲਕੀਤ ਸਿੰਘ ਆਦਿ ਵਲੋਂ ਸਾਂਝੇ ਤੌਰ 'ਤੇ ਕਰਵਾਈ ਗਈ | ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਨੇ ਦੱਸਿਆ ਕਿ ਖੋਹ-ਖੋਹ, ਰੱਸਾ-ਕੱਸੀ, ਜਿਮਨਾਸਟਿਕ, ਯੋਗਾ, ਬੈਡਮਿੰਟਨ, ਨੈਸ਼ਨਲ ਕਬੱਡੀ, ਸਰਕਲ ਕਬੱਡੀ, ਫੁੱਟਬਾਲ, ਹਾਕੀ, ਹੈਂਡਬਾਲ, ਕੁਸ਼ਤੀਆਂ, ਕਰਾਟੇ ਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਵਲੋਂ ਮੈਡਲਾਂ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਸਟੇਟ ਐਵਾਰਡ ਪ੍ਰਾਪਤ ਕਰਨ ਵਾਲੀ ਅਧਿਆਪਕਾ ਕੁਲਵਿੰਦਰਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹੈੱਡ-ਟੀਚਰ ਸਕੂਲ ਗੁਰੁੂਵਾਲੀ, ਹੈੱਡ ਟੀਚਰ ਹਰਮਿੰਦਰ ਸਿੰਘ, ਹੈੱਡ ਟੀਚਰ ਅਰਵਿੰਦਰ ਕੁਮਾਰ, ਹੈੱਡ ਟੀਚਰ ਹਰਬਖਸ਼ ਸਿੰਘ, ਹੈੱਡ ਟੀਚਰ ਮਲਕੀਤ ਸਿੰਘ, ਹੱੈਡ ਟੀਚਰ ਦਲਜੀਤ ਸਿੰਘ, ਹੈੱਡ ਟੀਚਰ ਮਨਪ੍ਰੀਤ, ਹੈੱਡ ਟੀਚਰ ਅਰਵਿੰਦਰ ਸਿੰਘ, ਗੁਰਬਖਸ਼ ਸਿੰਘ, ਰੁਪਿੰਦਰ ਕੌਰ ਅਤੇ ਬਲਾਕ ਦੇ ਸਾਰੇ ਮਿਹਨਤੀ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ ਲਾਈ ਡਿਊਟੀ ਤਨਦੇਹੀ ਨਾਲ ਨਿਭਾਵਾਗਾਂ : ਡਿੰਪਾ <br/> ਅਗਲੀ ਖ਼ਬਰ ਆਪ ਸਰਕਾਰ ਵਲੋਂ ਮਜੀਠੀਆ ਨੂੰ ਦਬਾਉਣ ਲਈ ਅਪਣਾਏ ਹੱਥ ਕੰਡੇ ਕਾਮਯਾਬ ਨਹੀਂ ਹੋਣਗੇ-ਬੀਬਾ ਗਨੀਵ ਮਜੀਠੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।