18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਯਤੀਮਖਾਨਾ ਅਤੇ ਅੰਧ ਵਿਦਿਆਲਿਯਾ ਦੇ ਬੱਚਿਆਂ ਨੂੰ ਨਰਮ ਸਿਰਹਾਣੇ ਵੰਡੇ <br/>

ਅਜੀਤ ਡੈਸਕ 23-10-2025
ਅੰਮਿ੍ਤਸਰ, 22 ਅਕਤੂਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਜੀ. ਟੀ. ਰੋਡ ਪੁਤਲੀਘਰ ਵਿਖੇ ਸਥਿਤ ਯਤੀਮਖਾਨਾ ਅਤੇ ਲੋਹਗੜ੍ਹ ਗੇਟ ਨੇੜੇ ਮੌਜੂਦ ਅੰਧ ਵਿਦਿਆਲਿਯਾ ਦੇ ਬੱਚਿਆਂ ਨੂੰ ਨਰਮ ਸਿਰਹਾਣੇ ਵੰਡੇ ਗਏ | ਪੀ. ਡੀ. ਜੀ. ਰੋਟੇਰੀਅਨ ਅਰੁਣ ਕਪੂਰ ਨੇ ਦੱਸਿਆ ਕਿ ਸਾਡੀ ਕਲੱਬ ਦਾ ਮੁੱਖ ਉਦੇਸ਼ ਅੰਨਿ੍ਹਆਂ ਅਤੇ ਅਨਾਥ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਦੀ ਸਹਾਇਤਾ ਕਰਨਾ ਹੈ, ਉਸੇ ਦੇ ਤਹਿਤ ਅੱਜ ਇਹ ਉਪਰਾਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਅਗਾਂਹ ਵੀ ਇਸ ਪ੍ਰਕਾਰ ਦੇ ਸਮਾਜ ਸੇਵੀ ਪ੍ਰੋਜੈਕਟ ਕਰਦੀ ਰਹੇਗੀ | ਇਸ ਮੌਕੇ ਰੋਟੇਰੀਅਨ ਆਰ. ਐੱਸ. ਸੋਧੀ, ਰੋਟੇਰੀਅਨ ਆਰ. ਕੇ. ਢੱਲ, ਰੋਟੇਰੀਅਨ ਹਰਪ੍ਰੀਤ ਸਿੰਘ, ਰੋਟੇਰੀਅਨ ਪ੍ਰਵੀਨ ਮਹਾਜਨ, ਰੋਟੇਰੀਅਨ ਬੀ. ਕੇ. ਗੁਪਤਾ ਅਤੇ ਰੋਟੇਰੀਅਨ ਡਾ. ਪਵਨ ਭਾਟੀਆ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਸ੍ਰੀ ਹਨੂੰਮਾਨ ਜੈਅੰਤੀ ਅਤੇ ਦੀਵਾਲੀ ਦੇ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਦੀਵਾਲੀ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਦਾ ਪ੍ਰਤੀਕ ਹੈ-ਸਾਗਰ ਮੁਨੀ ਸ਼ਾਸਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।