ਸੁਲਤਾਨਵਿੰਡ, 22 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਸ਼੍ਰੀ ਸ਼੍ਰੀ 1008 ਮਹਾਰਾਜ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੱਦੀ ਨਸ਼ੀਨ ਮਹਾਰਾਜ ਰਾਮ ਧਨੀਦਾਸ ਦੀ ਅਗਵਾਈ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਪ ਭੂਮੀ ਰਾਮ ਜਾਨਕੀ ਮੰਦਿਰ ਸੁਭਾਸ਼ ਕਾਲੋਨੀ ਮੰਦਿਰ ਵਾਲੇ ਪਿੰਡ ਸੁਲਤਾਨਵਿੰਡ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਮਹਾਰਾਜ ਰਾਮ ਧਨੀਦਾਸ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾ ਹਨੂੰਮਾਨ ਜੀ ਦੀ ਪੂਜਾ ਉਸ ਤੋਂ ਅਗਲੇ ਦਿਨ ਰਮਾਇਣ ਪਾਠ ਅਤੇ ਗੋਵਰਧਨ ਪੂਜਾ ਕੀਤੀ ਜਾਂਦੀ ਹੈ | ਮਹਾਰਾਜ ਰਾਮ ਧਨੀਦਾਸ ਨੇ ਦੱਸਿਆ ਕਿ ਇਸ ਭੰਡਾਰੇ ਦੌਰਾਨ ਜਿਹੜਾ ਵੀ ਕੋਈ ਆਪਣੀ ਸ਼ਰਧਾ ਭਾਵਨਾ ਨਾਲ ਰਾਮ ਜਾਨਕੀ ਮੰਦਿਰ ਆਉਂਦਾ ਹੈ ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਜਿੱਥੇ ਸਾਧੂ ਸੰਤਾਂ ਨੂੰ ਵੱਖ-ਵੱਖ ਪਕਵਾਨਾਂ ਨਾਲ ਤਿਆਰ ਕੀਤੇ ਗਏ ਲੰਗਰ ਛਕਾਏ ਜਾਂਦੇ ਹਨ | ਉੱਥੇ ਹੀ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ | ਇਸ ਮੌਕੇ ਪੰਡਿਤ ਮੁਰਾਰੀ ਲਾਲ ਸ਼ਰਮਾ, ਕੁਲਦੀਪ ਕੁਮਾਰ ਸ਼ਾਹ, ਰਾਜੀਵ ਕੁਮਾਰ ਬਿਆਲਾ, ਰਾਜੀਵ ਸ਼ਰਮਾ, ਅੰਕਿਤ ਅਰੋੜਾ, ਵਿਜੇ ਕੁਮਾਰ, ਪ੍ਰਦੀਪ ਕੁਮਾਰ, ਗੌਰਵ ਸ਼ਰਮਾ, ਬਲਜੀਤ ਮਲਹੋਤਰਾ, ਕੁਲਦੀਪ ਰਾਏ, ਲਵ ਖਜੂਰੀਆ, ਲੱਖਾ ਸਿੰਘ, ਤਰਸੇਮ ਸਿੰਘ, ਜਗਜੀਤ ਸਿੰਘ, ਇੰਦਰਜੀਤ ਸਿੰਘ ਰਣਧੀਰ ਸਿੰਘ ਢਿੱਲੋਂ, ਪ੍ਰਮਜੀਤ ਸਿੰਘ, ਭਾਗਵਾਨੀ, ਬੀਬੀ ਹਰਪ੍ਰੀਤ ਕੌਰ, ਜਸਵੰਤ ਕੌਰ ਆਦਿ ਹਾਜ਼ਰ ਸਨ |