25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗੁਰੂ ਨਾਨਕ ਦੇਵ 'ਵਰਸਿਟੀ ਦੇ ਖੋਜਕਰਤਾਵਾਂ ਨੇ ਵਿਕਸਤ ਕੀਤੀ 'ਫੋਰਆਰਮ ਟਵਿਸਟਿੰਗ ਮਸ਼ੀਨ' <br/>

ਅਜੀਤ ਡੈਸਕ 24-10-2025
ਅੰਮਿ੍ਤਸਰ, 23 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਫੈੈਕਲਟੀ ਮੈੈਂਬਰਾਂ ਵਲੋਂ ਇਕ ਨਵੀਂ ਜਿਮ ਮਸ਼ੀਨ 'ਫੋਰਆਰਮ ਟਵਿਸਟਿੰਗ ਮਸ਼ੀਨ' ਦੇ ਪ੍ਰੋਟੋਟਾਈਪ ਤਿਆਰ ਕੀਤਾ ਗਿਆ ਹੈ | 'ਫੋਰਆਰਮ ਟਵਿਸਟਿੰਗ ਮਸ਼ੀਨ' ਦਾ ਉਦੇਸ਼ ਨਿਯੰਤਰਿਤ ਰੋਟੇਸ਼ਨ ਰਾਹੀਂ ਬਾਜੂਆਂ ਅਤੇ ਮੋਢਿਆਂ ਦੀ ਤਾਕਤ ਨੂੰ ਵਧਾਉਣਾ ਹੈ, ਜੋ ਖਿਡਾਰੀਆਂ, ਰੀਹੈਬੀਲੀਟੇਸ਼ਨ ਮਰੀਜ਼ਾਂ ਅਤੇ ਆਮ ਫਿਟਨੈਸ ਲਈ ਲਾਭਦਾਇਕ ਹੈ | ਖੋਜਕਰਤਾਵਾਂ ਨੇ ਨਾ ਸਿਰਫ ਇਕ ਕਾਰਜਸ਼ੀਲ ਪ੍ਰੋਟੋਟਾਈਪ ਤਿਆਰ ਕੀਤਾ ਹੈ, ਸਗੋਂ ਇਸ ਅਸਲੀ ਰਚਨਾ ਲਈ ਡਿਜ਼ਾਈਨ ਕਾਪੀਰਾਈਟ ਵੀ ਹਾਸਿਲ ਕੀਤਾ ਹੈ, ਜੋ ਯੂਨੀਵਰਸਿਟੀ ਦੀ ਸਰੀਰਕ ਸਿੱਖਿਆ ਅਤੇ ਖੇਡ ਵਿਗਿਆਨ 'ਚ ਨਵੀਨਤਾ ਅਤੇ ਵਿਹਾਰਕ ਖੋਜ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਮੀਲ ਪੱਥਰ ਹੈ | ਇਸ ਨਵੀਨਤਮ ਫਿਟਨੈਸ ਉਪਕਰਣ ਨੂੰ ਵਿਭਾਗ ਦੇ ਫੈਕਲਟੀ ਮੈਂਬਰ ਡਾ. ਆਕਿਲ ਰਸੂਲ ਅਤੇ ਡਾ. ਪਰਮਿੰਦਰ ਸਿੰਘ ਨੇ ਡਿਜ਼ਾਈਨ ਅਤੇ ਵਿਕਸਤ ਕੀਤਾ ਹੈ | ਖੋਜਕਰਤਾ ਡਾ. ਪਰਮਿੰਦਰ ਸਿੰਘ ਅਤੇ ਡਾ. ਆਕਿਲ ਰਸੂਲ ਨੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਅਤੇ ਨਵੀਨਤਾ ਤੇ ਖੋਜ ਪ੍ਰਤੀ ਪ੍ਰੇਰਣਾ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ ਹੈ | ਉਨ੍ਹਾਂ ਨੇ ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਪਲਵਿੰਦਰ ਸਿੰਘ, ਰਜਿਸਟਰਾਰ, ਪ੍ਰੋ. ਕੇ. ਐੱਸ. ਚਾਹਲ ਅਤੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਹਰਵਿੰਦਰ ਸਿੰਘ ਸੈਣੀ ਦਾ ਵੀ ਨਿਰੰਤਰ ਸਹਿਯੋਗ ਅਤੇ ਸਹੂਲਤਾਂ ਉਪਲਬੱਧ ਕਰਵਾਉਣ ਲਈ ਧੰਨਵਾਦ ਕੀਤਾ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਨਦੀਪ ਸਿੰਘ ਨੂੰ ਵਿਕਾਸ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਨਿਰੰਤਰ ਮਾਰਗਦਰਸ਼ਨ ਕਰਦੇ ਰਹਿਣ ਅਤੇ ਪ੍ਰੇਰਣਾ ਲਈ ਵਿਸ਼ੇਸ਼ ਸ਼ਲਾਘਾ ਕੀਤੀ | ਫੋਰਆਰਮ ਟਵਿਸਟਿੰਗ ਮਸ਼ੀਨ ਦਾ ਪ੍ਰੋਟੋਟਾਈਪ ਯੂਨੀਵਰਸਿਟੀ ਜਿਮ ਨੂੰ ਰਸਮੀ ਤੌਰ 'ਤੇ ਪੇਸ਼ ਕਰ ਦਿੱਤਾ ਗਿਆ ਹੈ, ਜੋ ਖੋਜ-ਅਧਾਰਿਤ ਨਵੀਨਤਾ ਨੂੰ ਵਿਹਾਰਕ ਸਿਖਲਾਈ ਵਾਤਾਵਰਨ ਵਿਚ ਸ਼ਾਮਿਲ ਕਰਨ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ |

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਕਾਲਜ ਵਿਖੇ 'ਗੁਰੂ ਤੇਗ਼ ਬਹਾਦਰ ਜੀ ਜੀਵਨ ਅਤੇ ਸ਼ਹਾਦਤ' ਵਿਸ਼ੇ 'ਤੇ... ਅਗਲੀ ਖ਼ਬਰ ਇਮਾਰਤੀ ਕਾਰਕੁੰਨ ਕਮੇਟੀ ਅੰਮਿ੍ਤਸਰ ਅਤੇ ਰਾਮਗੜ੍ਹੀਆ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।