25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸਚਿਨ ਪਾਇਲਟ ਦੀ ਅੰਮ੍ਰਿਤਸਰ ਫੇਰੀ ਕੀ ਕਾਂਗਰਸੀਆਂ ਨੂੰ ਇਕਜੁੱਟ ਕਰ ਸਕੇਗੀ ? * ਹਰੇਕ ਹਲਕੇ ’ਚ ਕਾਂਗਰਸੀ ਟਿਕਟ ਦੇ ਚਾਹਵਾਨਾਂ ਦੀ ਇਕ ਅਨਾਰ ਸੋ ਬਿਮਾਰ ਵਰਗੀ ਸਥਿਤੀ

ਅੰਮ੍ਰਿਤਸਰ, 24 ਨਵੰਬਰ ( ਰੇਸ਼ਮ ਸਿੰਘ) - ਬੀਤੇ ਕੁਝ ਦਿਨਾਂ ਤੋਂ ਸੂਬਾ ਕਾਂਗਰਸ ਦੇ ਇੰਚਾਰਜ਼ ਸਚਿਨ ਪਾਇਲਟ ’ਤੇ ਸਹਿ ਇੰਚਾਰਜ਼ ਸੂਰਜ ਠਾਕੁਰ ਦੀਆਂ ਗੁਰੂ ਨਗਰੀ ’ਚ ਅਚਾਨਕ ਵਧੀਆ ਸਰਗਰਮੀਂਆਂ ਨੇ ਇਹ ਸੰਕੇਤ ਦਿੱਤਾ ਹੈ ਕਿ ਇਥੇ ਕਾਂਗਰਸੀ ਆਗੂਆਂ ਨੂੰ ਇਕ ਕਰਨ ਲਈ ਹਾਈ ਕਮਾਨ ਯਤਨਸ਼ੀਲ ਹੈੇ। ਇੰਚਾਰਜ਼ ਸ੍ਰੀ ਪਾਇਲਟ ਵਲੋਂ ਬੀਤੇ ਦਿਨ ਇਥੇ ਵੱਖ ਵੱਖ ਆਗੂਆਂ ਦੇ ਘਰ ਰਸਮੀਂ ਚਾਹ ਪਾਣੀ ਮੁਲਾਕਾਤ ਕੀਤੀ।

ਕਾਂਗਰਸੀ ਆਗੂ ਸਚਿਨ ਪਾਈਲਟ 25-11-2026
ਅੰਮ੍ਰਿਤਸਰ, 24 ਨਵੰਬਰ ( ਰੇਸ਼ਮ ਸਿੰਘ) - ਬੀਤੇ ਕੁਝ ਦਿਨਾਂ ਤੋਂ ਸੂਬਾ ਕਾਂਗਰਸ ਦੇ ਇੰਚਾਰਜ਼ ਸਚਿਨ ਪਾਇਲਟ ’ਤੇ ਸਹਿ ਇੰਚਾਰਜ਼ ਸੂਰਜ ਠਾਕੁਰ ਦੀਆਂ ਗੁਰੂ ਨਗਰੀ ’ਚ ਅਚਾਨਕ ਵਧੀਆ ਸਰਗਰਮੀਂਆਂ ਨੇ ਇਹ ਸੰਕੇਤ ਦਿੱਤਾ ਹੈ ਕਿ ਇਥੇ ਕਾਂਗਰਸੀ ਆਗੂਆਂ ਨੂੰ ਇਕ ਕਰਨ ਲਈ ਹਾਈ ਕਮਾਨ ਯਤਨਸ਼ੀਲ ਹੈੇ। ਇੰਚਾਰਜ਼ ਸ੍ਰੀ ਪਾਇਲਟ ਵਲੋਂ ਬੀਤੇ ਦਿਨ ਇਥੇ ਵੱਖ ਵੱਖ ਆਗੂਆਂ ਦੇ ਘਰ ਰਸਮੀਂ ਚਾਹ ਪਾਣੀ ਮੁਲਾਕਾਤ ਕੀਤੀ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਅਚਾਨਕ ਵੱਡੇ ਆਗੂਆਂ ਦੀਆਂ ਵਧੀਆਂ ਸਰਗਰਮੀਂਆਂ ਕੀ ਕਾਂਗਰਸੀਆਂ ਨੂੰ ਇਕ ਜੁੱਟ ਕਰ ਸਕਣਗੀਆਂ ਜਿਥੇ ਹਰੇਕ ਆਗੂ ਤੇ ਵਰਕਰ ਆਪਣੀ ਡਫਲੀ ਵਜਾ ਰਿਹਾ ਹੈ। ਚੋਣਾਂ ਦਾ ਮੌਸਮ ਆਉਂਦਿਆਂ ਹੀ ਹਰੇਕ ਹਲਕੇ ਤੋਂ ਟਿਕਟ ਲਈ ਕਾਂਗਰਸੀ ਆਗੂਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਇਥੇ ਟਿਕਟ ਪ੍ਰਾਪਤੀ ਲਈ ਸਥਿਤੀ ਇਕ ਅਨਾਰ ਸੋ ਬਿਮਾਰੀ ਵਾਲੀ ਹੋਈ ਪਈ ਹੈ। ਸ੍ਰੀ ਪਾਇਲਟ ਨਾਲ ਇਥੇ ਬੀਤੇ ਦਿਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਡਾ: ਰਾਜ ਕੁਮਾਰ ਵੇਰਕਾ ਦੇ ਗ੍ਰਹਿ ਵਿਖੇ ਨਾਸ਼ਤੇ ਮੌਕੇ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਨਾਲ ਰਾਜ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੇ ਜਥੇਬੰਦਕ ਢਾਂਚੇ ਤੇ ਹਰੇਕ ਹਲਕੇ ਦੇ ਸਿਆਸੀ ਹਾਲਾਤਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਸ੍ਰੀ ਸਚਿਨ ਨੇ ਕਾਂਗਰਸੀ ਆਗੂਆਂ ਨੂੰ ਭਰੋਸੇ ’ਚ ਲੈਂਦਿਆਂ ਕਿਹਾ ਕਿ ਕਿ ਚੋਣਾਂ ਵਿੱਚ ਪਾਰਟੀ ਦੀ ਸਫ਼ਲਤਾ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਰਕਰਾਂ ਦੀ ਮਿਹਨਤ, ਲੋਕਾਂ ਨਾਲ ਲਗਾਤਾਰ ਸੰਪਰਕ ਅਤੇ ਮਜ਼ਬੂਤ ਜਥੇਬੰਦਕ ਢਾਂਚੇ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਫ਼ਤਰ ਵਿਖੇ ਉਨ੍ਹਾਂ ਹਰੇਕ ਵਿਧਾਨ ਸਭਾਈ ਹਲਕਿਆਂ ਦੇ ਕਾਂਗਰਸੀ ਆਗੂਆਂ ਵਰਕਰਾਂ, ਕੌਂਸਲਰਾਂ ਆਦਿ ਨਾਲ ਮੀਟਿੰਗਾਂ ਕੀਤੀਆਂ ਜਿਥੇ ਪਤਾ ਚਲਿਆ ਕਿ ਹਰੇਕ ਹਲਕੇ ਤੋਂ ਕਾਂਗਰਸੀ ਆਗੂ ਤੇ ਵਰਕਰ ਇਕ ਦੂਜੇ ਦਾ ਡਟ ਕੇ ਵਿਰੋਧ ਕਰ ਰਹੇ ਹਨ ਅਤੇ ਟਿਕਟ ਪ੍ਰਾਪਤੀ ਲਈ ਹਥ ਪੈਰ ਮਾਰ ਰਹੇ ਹਨ। ਸ੍ਰੀ ਪਾਇਲਟ ਨੇ ਆਗੂਆਂ ਨਾਲ ਕੀਤੀ ਗੱਲਬਾਤ ’ਚ ਸਪੱਸ਼ਟ ਕੀਤਾ ਕਿ ਟਿਕਟਾਂ ਵੱਡੇ ਆਗੂਆਂ ਦੀ ਸਿਫਾਰਿਸ਼ ਨਾਲ ਨਹੀਂ ਮਿਲਣਗੀਆਂ ਸਗੋਂ ਹਰੇਕ ਹਲਕੇ ਤੋਂ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਹਾਈਕਮਾਨ ਵਲੋਂ ਟਿਕਟ ਜਿੱਤਣ ਵਾਲੇ ਆਗੂ ਨੂੰ ਇਸ ਵਾਰ ਟਿਕਟ ਮਿਲੇਗੀ। ਇਸ ਦੇ ਨਾਲ ਕਾਂਗਰਸ ਕਦੇ ਵੀ ਸੀਨੀ: ਆਗੂਆਂ ਨੂੂੰ ਦਰ ਕਿਨਾਰ ਨਹੀਂ ਕਰੇਗੀ ਤੇ ਹਰੇਕ ਆਗੂ ਦੇ ਸਲਾਹ ਮਸ਼ਵਰੇ ਨਾਲ ਹੀ ਟਿਕਟਾਂ ਦਿੱਤੀਆਂ ਜਾਣਗੀਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਪੁਰਾਣੇ ਅਤੇ ਨਵੇਂ ਵਰਕਰਾਂ ਨੂੰ ਨਾਲ ਜੋੜਨ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹਰ ਪਿੰਡ ਵਿੱਚ ਕਾਂਗਰਸ ਦੀ ਸਰਗਰਮੀ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਸਲ ਤਾਕਤ ਉਸ ਦਾ ਸਮਰਪਿਤ ਵਰਕਰ ਹੈ। ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨਾ ਅਤੇ ਉਨ੍ਹਾਂ ਨੂੰ ਪਾਰਟੀ ਦੇ ਜਥੇਬੰਦਕ ਕੰਮਾਂ ਵਿਚ ਬਣਦੀ ਭੂਮਿਕਾ ਦੇਣਾ ਬੇਹੱਦ ਜ਼ਰੂਰੀ ਹੈ। ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਮੀਦਾਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ ।
ਪਿਛਲੀ ਖ਼ਬਰ ਗੁਰਪੁਰਬ ਮੌਕੇ ਈ.ਐਮ.ਸੀ. ਹਸਪਤਾਲ ਨੇ ਲਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਪੰਜਾਬ ਦੀਆਂ ਧੀਆਂ ਨੇ 18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।