26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਲਿਵਾਸਾ ਹਸਪਤਾਲ ਨੇ 20 ਸਾਲਾ ਲੜਕੀ ਦੀ ਕਿਡਨੀ ਸਫਲਤਾਪੂਰਵਕ ਬਦਲੀ <br/>

ਅਜੀਤ ਡੈਸਕ 24-10-2025
ਅੰਮਿ੍ਤਸਰ, 23 ਅਕਤੂਬਰ (ਰੇਸ਼ਮ ਸਿੰਘ)- ਅੰਮਿ੍ਤਸਰ ਦੇ ਲਿਵਾਸਾ ਹਸਪਤਾਲ ਨੈ ਇਸ ਸਾਲ ਦੀ ਪਹਿਲੀ ਸਫਲਤਾ ਪੂਰਵਕ ਕਿਡਨੀ ਤਬਦੀਲੀ ਦੇ ਅਪ੍ਰੇਸ਼ਨ ਦਾ ਖੁਲਾਸਾ ਕੀਤਾ ਹੈ ਜਿਸ 'ਚ 20 ਸਾਲਾ ਦੀ ਇਕ ਮੁਟਿਆਰ ਜੋ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ਨੂੰ ਉਸਦੀ ਮਾਂ ਨੇ ਆਪਣੀ ਕਿਡਨੀ ਦੇ ਕੇ ਉਸ ਦੀ ਜਾਨ ਬਚਾਈ ਹੈ | ਸਫਲਤਾਪੂਰਵਕ ਹੋਏ ਇਸ ਅਪਰੇਸ਼ਨ ਉਪਰੰਤ ਮਾਂ ਤੇ ਧੀ ਦੋਵੇਂ ਹੀ ਠੀਕ ਠਾਕ ਹਨ ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਇਹ ਪ੍ਰਗਟਾਵਾ ਕਿਡਨੀ ਤਬਦੀਲੀ ਦੀ ਮਾਹਿਰ ਡਾ. ਰਾਧਿਕਾ ਗਰਗ (ਕੰਸਲਟੈਂਟ ਨੈਫਰੋਲੋਜਿਸਟ) ਤੇ ਡਾ. ਪਾਰਸ ਰਾਮ ਸੈਣੀ (ਕੰਸਲਟੈਂਟ ਯੂਰੋਲੋਜਿਸਟ) ਵਲੋਂ ਕੀਤਾ ਗਿਆ ਹੈ ਜਿਨ੍ਹਾਂ ਦਸਿਆ ਕਿ ਭਾਂਵੇ ਕਿ ਇਥੇ ਪਹਿਲਾਂ ਵੀ ਕਾਫੀ ਗੁਰਦਾ ਤਬਦੀਲੀ ਵਾਲੇ ਅਪਰੇਸ਼ਨ ਹੋਏ ਹਨ ਪਰ ਇਕ ਨੋਜਵਾਨ ਕੁੜੀ ਜੋ ਕਿ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੀ ਸੀ ਨੂੰ ਬਚਾਉਣ ਦੀ ਇਕ ਵੱਡੀ ਤੇ ਮਾਰਮਿਕ ਉਦਾਹਰਣ ਹੈ ਕਿ ਕਿਵੇਂ ਸਮੇਂ ਸਿਰ ਕੀਤੇ ਇਲਾਜ਼, ਅਪਰੇਸ਼ਨ ਤੇ ਉੱਨਤ ਦੇਖਭਾਲ ਅਤੇ ਟੀਮ ਵਰਕ ਕਿਸੇ ਦੀ ਜਿੰਦਗੀ ਨੂੰ ਬਦਲ ਸਕਦੇ ਹਨ | ਇਸ ਤੋਂ ਪਹਿਲਾਂ ਲਿਵਾਸਾ ਹਸਪਤਾਲਾਂ ਦੇ ਸੀਈਓ ਅਨੁਰਾਗ ਯਾਦਵ ਨੇ ਕਿਹਾ ਕਿ ਇਹ ਕਿਡਨੀ ਟ੍ਰਾਂਸਪਲਾਂਟ ਸਰਜਰੀ ਯਕੀਨੀ ਬਣਾਉਂਦੀ ਹੈ ਕਿ ਰਾਜ ਅਤੇ ਗੁਆਂਢੀ ਰਾਜਾਂ ਦੇ ਮਰੀਜ਼ ਮਹਾਨਗਰ ਕੇਂਦਰਾਂ ਦੀ ਯਾਤਰਾ ਕੀਤੇ ਬਿਨਾਂ ਅੰਮਿ੍ਤਸਰ ਵਿੱਚ ਉੱਨਤ ਕਿਡਨੀ ਅਤੇ ਟ੍ਰਾਂਸਪਲਾਂਟ ਦੇਖਭਾਲ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਪਹਿਲਾ ਕਿਡਨੀ ਟ੍ਰਾਂਸਪਲਾਂਟ ਤੁਹਾਡੇ ਘਰ ਦੇ ਨੇੜੇ ਉੱਨਤ ਸਿਹਤ ਸੰਭਾਲ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਸੇ ਤਰਾਂ ਇਹ ਅਪਰੇਸ਼ਨ ਦੀ ਸਫਲਤਾ ਇੱਕ ਕਲੀਨਿਕਲ ਮੀਲ ਪੱਥਰ ਤੋਂ ਪਰੇ ਉਮੀਦ ਹਿੰਮਤ ਅਤੇ ਟੀਮ ਵਰਕ ਦੀ ਕਹਾਣੀ ਹੈ | ਇਹ ਸਾਡੇ ਮਰੀਜ਼ਾਂ ਦੇ ਸਾਡੇ ਵਿੱਚ ਵਿਸ਼ਵਾਸ ਅਤੇ ਸਾਡੇ ਮੈਡੀਕਲ ਪੇਸ਼ੇਵਰਾਂ ਦੇ ਸਮਰਪਣ ਨੂੰ ਦਰਸਾਉਂਦਾ ਹੈ | ਇਸ ਪ੍ਰਾਪਤੀ ਦੇ ਨਾਲ, ਲਿਵਾਸਾ ਹਸਪਤਾਲ ਨੂੰ ਅੰਮਿ੍ਤਸਰ ਅਤੇ ਪੂਰੇ ਪੰਜਾਬ ਦੇ ਲੋਕਾਂ ਤੱਕ ਉੱਨਤ ਟ੍ਰਾਂਸਪਲਾਂਟ ਸੇਵਾਵਾਂ ਦੀ ਪਹੁੰਚ ਵਧਾਉਣ 'ਤੇ ਮਾਣ ਹੈ

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਧਾਰ... ਅਗਲੀ ਖ਼ਬਰ ਫ਼ੌਜ ਮੁਖੀ ਨੇ ਪਾਕਿ ਨੂੰ ਦਮਨਕਾਰੀ ਰਾਜ 'ਚ ਬਦਲਿਆ-ਇਮਰਾਨ ਖ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।