16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਉਪ-ਮੁਖ ਇੰਜ: ਬਲਵਿੰਦਰ ਪਾਲ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ

ਅਜੀਤ ਡੈਸਕ 02-11-2025
ਅੰਮਿ੍ਤਸਰ, 1 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਦਫ਼ਤਰ ਪੀ ਅਤੇ ਐੱਮ ਹਲਕਾ ਅੰਮਿ੍ਤਸਰ ਵਿਖੇ ਇੰਜ: ਬਲਵਿੰਦਰ ਪਾਲ ਉਪ ਮੁੱਖ ਇੰਜ: ਪੀ ਅਤੇ ਐੱਮ ਹਲਕਾ ਅੰਮਿ੍ਤਸਰ ਦੀ ਸੇਵਾਮੁਕਤੀ ਮੌਕੇ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਸੇਵਾਮੁਕਤ ਹੋ ਰਹੇ ਅਧਿਕਾਰੀ ਨੂੰ ਉਪ-ਮੁਖ ਇੰਜ:/ ਸੰਚਾਲਨ ਸਬ ਅਰਬਨ ਹਲਕਾ ਅੰਮਿ੍ਤਸਰ, ਸਮੂਹ ਵਧੀਕ ਨਿਗਰਾਨ ਇੰਜ: ਅਤੇ ਦਫ਼ਤਰੀ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਹਾਜ਼ਰ ਸਾਥੀਆਂ ਵਲੋਂ ਅਧਿਕਾਰੀ ਦੀ ਬਿਹਤਰ ਕਾਰਗੁਜ਼ਾਰੀ ਲਈ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ, ਤੋਹਫ਼ੇ ਅਤੇ ਪੁਸ਼ਪ ਹਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਇੰਜ: ਬਲਵਿੰਦਰ ਪਾਲ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ | ਇਸ ਮੌਕੇ ਉਪ-ਮੁਖ ਇੰਜ:/ਸੰਚਾਲਣ ਸਬ ਅਰਬਨ ਹਲਕਾ ਅੰਮਿ੍ਤਸਰ ਇੰਜ: ਬਲਕਾਰ ਸਿੰਘ, ਇੰਜ: ਗਗਨਦੀਪ ਸਿੰਘ, ਪਰਦੀਪ ਕੁਮਾਰ, ਪਲਵਿੰਦਰ ਸਿੰਘ, ਹਰਿੰਦਰ ਸਿੰਘ, ਅਮਨੀਸ਼ ਕੁਮਾਰ (ਸਾਰੇ ਵਧੀਕ ਨਿਗ: ਇੰਜ:) ਪਰਵੀਨ ਕੁਮਾਰ ਏਈੲ, ਸੌਰਵ ਘਈ ਜੇ.ਈ., ਅਰਵਿੰਦਰ ਸਿੰਘ ਹਲਕਾ ਸੁਪਰਡੈਂਟ, ਜਸਵਿੰਦਰ ਸਿੰਘ ਵਾਲੀਆ, ਮੁਨੀਸ਼ ਕੁਮਾਰ, ਸੰਨੀ ਤਲਵਾੜ, ਸਵਿਤਾ ਕੁਮਾਰੀ, ਦਿਲਬਾਗ ਕੌਰ (ਉਪ-ਮੁਖ ਪੜਤਾਲਕਾਰ ਬਾਰਡਰ ਜੋਨ), ਜਸਪਾਲ ਕੌਰ, ਗੁਰਵਿੰਦਰ ਕੌਰ ਵਾਲੀਆ (ਲੇਖਾ ਅਫ਼ਸਰ/ਖੇਤਰ) ਸ਼ਾਮਲ ਹੋਏ | ਸਟੇਜ ਦੀ ਕਾਰਵਾਈ ਕੁਲਦੀਪ ਸ਼ਰਮਾ ਜੇ. ਈ. ਵੱਲੋਂ ਨਿਭਾਈ | ਅਖ਼ੀਰ 'ਚ ਇੰਜ: ਬਲਵਿੰਦਰ ਪਾਲ ਨੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਖਾਲਸਾ ਕਾਲਜ ਨੇ ਯੁਵਕ ਮੇਲੇ 'ਚ ਮਾਰੀ ਬਾਜ਼ੀ ਬੀ ਡਵੀਜ਼ਨ 'ਚ ਬਣਿਆ ਪਹਿਲਾ ਰਨਰ-ਅਪ ਅਗਲੀ ਖ਼ਬਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਨੂੰ ਮਿਲਿਆ ਐਕਸੀਲੈਂਸ ਐਵਾਰਡ 20 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੇ ਗੋਡਿਆਂ ਦੇ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।