ਅੰਮਿ੍ਤਸਰ, 4 ਨਵੰਬਰ (ਗਗਨਦੀਪ ਸ਼ਰਮਾ)-ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰੰਡਰੀ ਸਕੂਲ, ਸੁਲਤਾਨਵਿੰਡ ਰੋਡ ਦੇ ਬੱਚਿਆਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਜਿੱਥੇ ਸਿੱਖੀ ਬਾਣੇ 'ਚ ਤਿਆਰ ਹੋਏ ਨੰਨ੍ਹੇ ਬੱਚਿਆਂ ਅਤੇ ਸਕੂਲ ਦੀ ਬੈਂਡ ਟੀਮ ਖਿੱਚ ਦਾ ਕੇਂਦਰ ਬਣੀ | ਸਕੂਲ ਦੇ ਪਿ੍ੰਸੀਪਲ ਮੈਡਮ ਸੁਖਰਾਜ ਕੌਰ ਬੌਪਾਰਾਏ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਆ |