ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੈਲਪ ਏ ਚਾਈਲਡ ਆਫ ਇੰਡੀਆ ਵਲੋਂ ਅਜਨਾਲਾ ਬਲਾਕ ਦੇ ਮਲਿਕਪੁਰ ਪਿੰਡ ਦੇ ਤਿੰਨ ਸਕੂਲਾਂ ਦੇ 178 ਵਿਦਿਆਰਥੀਆਂ ਨੂੰ ਸਿੱਖਿਆ ਕਿੱਟਾਂ ਵੰਡੀਆਂ ਗਈਆਂ, ਜਿਸ 'ਚ ਇਕ ਸਕੂਲ ਬੈਗ, ਪਾਣੀ ਦੀ ਬੋਤਲ ਅਤੇ ਸਟੇਸ਼ਨਰੀ ਸਮਾਨ ਆਦਿ ਸ਼ਾਮਿਲ ਸੀ | ਇਸ ਮੌਕੇ ਸੈਮਸਨ ਮਸੀਹ ਰੈੱਡ ਕਰਾਸ ਸਕੱਤਰ ਅਤੇ ਬਲਜਿੰਦਰ ਸਿੰਘ, ਸਰਪੰਚ ਪਿੰਡ ਮਲਿਕਪੁਰ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ | ਇਸ ਮੌਕੇ ਪਵਨ ਮਸੀਹ, ਚਾਈਲਡ ਡਿਵੈਲਪਮੈਂਟ ਫੈਸੀਲੀਟੇਟਰ ਨੇ ਕਿਹਾ ਕਿ 'ਹੈਲਪ ਏ ਚਾਈਲਡ ਆਫ ਇੰਡੀਆ ਬੱਚਿਆਂ ਅਤੇ ਸਮੁਦਾਇ ਨੂੰ ਤਬਾਹਕੁਨ ਹੜ੍ਹਾਂ ਤੋਂ ਬਾਅਦ ਦੁਬਾਰਾ ਆਮ ਜੀਵਨ 'ਚ ਵਾਪਸ ਲਿਆਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਉਹ ਜਲਦ ਪ੍ਰਭਾਵਿਤ ਪਰਿਵਾਰਾਂ ਨੂੰ ਚਾਦਰਾਂ, ਕੰਬਲ ਅਤੇ ਗੱਦੇ ਵੀ ਵੰਡਣਗੇ |