ਅੰਮਿ੍ਤਸਰ, 4 ਨਵੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ 'ਪਾਚਕ ਰੋਗਾਂ ਦਾ ਪ੍ਰਬੰਧਨ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫਸਰ ਡਾ. ਦਿਨੇਸ਼ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸੰਬੋਧਨ ਕਰਦਿਆਂ ਦੱਸਿਆ ਕਿ ਆਯੁਰਵੇਦ ਇਕ ਵਿਗਿਆਨ ਹੈ, ਜੋ ਮਨੁੱਖੀ ਸਰੀਰ ਵਿਚ ਹਾਰਮੋਨ ਅਤੇ ਰਸਾਇਣਕ ਸੰਤੁਲਨ ਨੂੰ ਕੰਟਰੋਲ ਕਰਦੀ ਹੈ | ਉਨ੍ਹਾਂ ਸਿਹਤਮੰਦ ਜੀਵਨ ਲਈ ਕੁਝ ਸੁਝਾਅ ਦਿੰਦੇ ਕਿਹਾ ਕਿ ਆਪਣੇ ਦਿਨ ਦੀ ਸ਼ੁਰੂਆਤ ਕੱਚੀ ਸਲਾਦ ਅਤੇ ਮੌਸਮੀ ਫਲਾਂ ਨਾਲ ਕਰੋ, ਰਾਤ ਦਾ ਖਾਣਾ ਢੰਗ ਨਾਲ ਪਕਾਇਆ ਹੋਇਆ ਹੋਵੇ, ਰੀਫਾੲੀਂਡ ਤੇਲ ਅਤੇ ਡਾਲਡਾ ਦੇ ਇਸਤੇਮਾਲ ਤੋਂ ਪ੍ਰਹੇਜ਼ ਕਰਕੇ ਉਸਦੀ ਜਗ੍ਹਾ ਅਲਸੀ ਦਾ ਤੇਲ, ਸਰੋਂ ਦਾ ਤੇਲ ਅਤੇ ਦੇਸੀ ਘਿਉ ਦਾ ਇਸਤੇਮਾਲ ਕਰਨ ਲਈ ਕਿਹਾ | ਇਸ ਮੌਕੇ ਪੀ. ਡੀ. ਜੀ. ਰੋਟੇਰੀਅਨ ਅਵਿਨਾਸ਼ ਮਹਿੰਦਰੂ, ਪੀ. ਡੀ. ਜੀ. ਰੋਟੇਰੀਅਨ ਅਰੁਣ ਕਪੂਰ, ਡੀ. ਜੀ. ਈ. ਰੋਟੇਰੀਅਨ ਅਨਿਲ ਸਿੰਘਲ, ਪ੍ਰਧਾਨ ਰੋਟੇਰੀਅਨ ਡਾ. ਆਰ. ਕੇ. ਬੇਦੀ, ਸੈਕਟਰੀ ਰੋਟੇਰੀਅਨ ਬੀ. ਕੇ. ਗੁਪਤਾ, ਏ. ਜੀ. ਰੋਟੇਰੀਅਨ ਰਿਸ਼ੀ ਖੰਨਾ, ਰੋਟੇਰੀਅਨ ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |